ਚੰਡੀਗੜ੍ਹ, 11 ਅਕਤੂਬਰ 2022 – ਅਮਰੀਕਾ ਦੇ ਕੈਲੀਫੋਰਨੀਆ ‘ਚ ਸਿੱਖ ਪਰਿਵਾਰ ਦੀ ਹੱਤਿਆ ਦੇ ਦੋਸ਼ੀ ਵਿਅਕਤੀ ‘ਤੇ ਪਰਚਾ ਦਰਜ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ।
ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ੀ ਜੀਸਸ ਮੈਨੁਅਲ ਸਲਗਾਡੋ ਨੂੰ ਸੋਮਵਾਰ ਨੂੰ ਪਹਿਲੇ ਦਰਜੇ ਦੇ ਕਤਲ ਦੇ ਚਾਰ ਮਾਮਲਿਆਂ (ਹਰ ਇੱਕ ਜੀਵਨ ਲਈ) ਵਿੱਚ ਚਾਰਜ ਕੀਤਾ ਗਿਆ। ਸਲਗਾਡੋ ਨੂੰ ਕਥਿਤ ਤੌਰ ‘ਤੇ ਟਰੱਕ ਨੂੰ ਅੱਗ ਲਗਾਉਣ ਲਈ ਹਥਿਆਰ ਰੱਖਣ ਅਤੇ ਅੱਗ ਲਗਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਵੇਗਾ।
ਅਸਲ ‘ਚ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਮਰਸਡ ਕਾਊਂਟੀ ਤੋਂ ਭਾਰਤੀ ਮੂਲ ਦੀ 8 ਮਹੀਨੇ ਦੀ ਬੱਚੀ ਅਤੇ ਉਸ ਦੇ ਮਾਤਾ-ਪਿਤਾ ਅਤੇ ਉਹਨਾਂ ਦੇ ਇਕ ਹੋਰ ਪਰਿਵਾਰਕ ਮੈਂਬਰ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਸੰਬੰਧੀ ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਵੱਲੋਂ ਵੀ ਜਾਰੀ ਬਿਆਨ ‘ਚ ਪੁਸ਼ਟੀ ਕੀਤੀ ਗਈ ਸੀ ਕਿ ਜਸਦੀਪ ਸਿੰਘ (36), ਜਸਲੀਨ ਕੌਰ (27) ਅਤੇ ਉਨ੍ਹਾਂ ਦੀ 8 ਸਾਲ ਦੀ ਧੀ ਆਰੋਹੀ ਢੇਰੀ ਤੋਂ ਇਲਾਵਾ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ।
ਕੁਝ ਦਿਨਾਂ ਬਾਅਦ ਅਗਵਾ ਕੀਤੇ ਗਏ ਚਾਰੋਂ ਪੰਜਾਬੀਆਂ ਦੀਆਂ ਲਾਸ਼ਾਂ ਇੰਡੀਆਨਾ ਰੋਡ ਤੇ ਹਚਿਨਸਨ ਰੋਡ ਨੇੜਲੇ ਇਕ ਬਾਗ ਵਿਚੋਂ ਮਿਲੀਆਂ ਸਨ।