ਪਾਰਕ ‘ਚ ਬੈਠੀ ਕੁੜੀਆਂ ਨੂੰ ਚਪੇੜਾਂ ਮਾਰਨ ਵਾਲੀਆਂ ਪੁਲਿਸ ਵਾਲੀਆਂ ‘ਤੇ ਵਿਭਾਗ ਨੇ ਲਿਆ ਵੱਡਾ Action

ਬਟਾਲਾ, 13 ਅਕਤੂਬਰ 2022 – ਬਟਾਲਾ ਵਿਖੇ ਪਾਰਕ ‘ਚ ਕੁੜੀਆਂ ਦੇ ਥੱਪੜ ਮਾਰਨ ਵਾਲੀ ਮਹਿਲਾ ਪੁਲਿਸ ਮੁਲਾਜ਼ਮਾਂ ‘ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪਾਰਕ ‘ਚ ਬੈਠੀਆਂ ਕੁੜੀਆਂ ਦੇ ਥੱਪੜ ਮਾਰਨ ‘ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ‘ਚ ਪੁਲਿਸ ਵਿਭਾਗ ਵੱਲੋਂ ਐਕਸ਼ਨ ਲੈਂਦਿਆਂ ਇਸ ਮਾਮਲੇ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਤੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਪੁਲਿਸ ਪੁਲਿਸ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਬਟਾਲਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੇ ਦੋ ਕੁੜੀਆਂ ਦੀ ਕੁੱਟਮਾਰ ਕੀਤੀ ਸੀ। ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਪਾਰਕ ਵਿੱਚ ਬੈਠੀਆਂ ਹੋਈਆਂ ਸਨ, ਜਦੋਂ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਹ ਵੀ ਪਤਾ ਲੱਗਿਆ ਹੈ ਕਿ ਇਹ ਇਥੇ ਪਾਰਕ ਵਿੱਚ ਮੁੰਡੇ ਕੁੜੀਆਂ ਬੈਠੇ ਗਲਤ ਹਰਕਤਾਂ ਕਰ ਰਹੇ ਸਨ, ਜਿਸ ਕਾਰਨ ਇਹ ਘਟਨਾ ਵਾਪਰੀ। ਘਟਨਾ ਸਮਾਧ ਰੋਡ ‘ਤੇ ਪਾਰਕ ਦੀ ਹੈ, ਜਿਥੇ ਇਹ ਕੁੜੀਆਂ ਬੈਠੀਆਂ ਹੋਈਆਂ ਸਨ। ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਟਕਪੂਰਾ ਗੋਲੀਕਾਂਡ ‘ਚ SIT ਅੱਜ ਕਰੇਗੀ ਸੁਖਬੀਰ ਬਾਦਲ ਤੋਂ ਪੁੱਛਗਿੱਛ

ਦੀਵਾਲੀ ਦੀ ਰਾਤ ਨੂੰ ਪੰਜਾਬ ‘ਚ ਸਿਰਫ ਦੋ ਘੰਟੇ ਹੀ ਚਲਾਏ ਜਾ ਸਕਣਗੇ ਪਟਾਕੇ