ਪੰਜਾਬ ਪੁਲਿਸ ਭਰਤੀ ਪ੍ਰੀਖਿਆ ਕੱਲ੍ਹ ਤੋਂ ਸ਼ੁਰੂ: 15-16 ਨੂੰ ਹੋਵੇਗੀ SI ਰੈਂਕ ਦੀ ਭਰਤੀ ਪ੍ਰੀਖਿਆ

  • ਦੋਵੇਂ ਐਡਮਿਟ ਕਾਰਡ ਨਾਲ ਰੱਖਣੇ ਪੈਣਗੇ

ਚੰਡੀਗੜ੍ਹ, 13 ਅਕਤੂਬਰ 2022 – ਪੰਜਾਬ ਪੁਲਿਸ ਭਰਤੀ ਪ੍ਰੀਖਿਆ ਭਲਕੇ 14 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਸਭ ਤੋਂ ਪਹਿਲਾਂ 14 ਅਕਤੂਬਰ ਨੂੰ 1156 ਅਸਾਮੀਆਂ ਲਈ ਕਾਂਸਟੇਬਲ ਰੈਂਕ ਦੇ ਜਵਾਨਾਂ ਦੀ ਪ੍ਰੀਖਿਆ ਹੋਵੇਗੀ। ਫਿਰ 15 ਅਕਤੂਬਰ ਨੂੰ ਹੈੱਡ ਕਾਂਸਟੇਬਲ ਅਤੇ 15-16 ਅਕਤੂਬਰ ਨੂੰ ਐਸਆਈ ਦੇ ਅਹੁਦੇ ਲਈ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ।

ਉਮੀਦਵਾਰਾਂ ਨੂੰ ਪੇਪਰ-1 ਅਤੇ ਪੇਪਰ-2 ਲਈ ਆਪਣੇ ਦੋਵੇਂ ਐਡਮਿਟ ਕਾਰਡਾਂ ਨਾਲ ਪ੍ਰੀਖਿਆ ਕੇਂਦਰ ‘ਤੇ ਪਹੁੰਚਣਾ ਹੋਵੇਗਾ। ਇਹ ਭਰਤੀ ਪ੍ਰੀਖਿਆ OMR ਅਧਾਰਤ ਹੋਵੇਗੀ, ਤਾਂ ਜੋ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਵੇ। ਇਹ ਜਾਣਕਾਰੀ ਪੰਜਾਬ ਪੁਲਿਸ ਇੰਡੀਆ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਅਪਲੋਡ ਕੀਤੀ ਗਈ ਹੈ।

ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਐਸਆਈ ਰੈਂਕ ਦੇ ਜਵਾਨਾਂ ਦੀਆਂ ਕੁੱਲ 560 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਕੇਡਰ ਵਿੱਚ 787 ਹੈੱਡ ਕਾਂਸਟੇਬਲ ਰੈਂਕ ਦੇ ਜਵਾਨਾਂ ਦੀ ਭਰਤੀ ਪ੍ਰੀਖਿਆ 15 ਅਕਤੂਬਰ ਨੂੰ ਹੋਵੇਗੀ। ਜਦੋਂ ਕਿ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਵਿੱਚ 1156 ਕਾਂਸਟੇਬਲ ਰੈਂਕ ਦੇ ਜਵਾਨਾਂ ਦੀ ਭਰਤੀ ਪ੍ਰੀਖਿਆ 14 ਅਕਤੂਬਰ ਨੂੰ ਹੈ। ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਜੇਲ੍ਹਾਂ ‘ਚ ਹੋ ਸਕੇਗਾ ਜੀਵਨਸਾਥੀ ਨਾਲ ਮਿਲਾਪ: ਅਦਾਲਤ ਨੇ ਦਿੱਤੀ ਮਨਜ਼ੂਰੀ, ਪੰਜਾਬ ਤੋਂ ਹੋਈ ਸ਼ੁਰੂਆਤ

ਸਿੱਖਿਆ ਵਿਭਾਗ ਪੰਜਾਬ ਵੱਲੋਂ ETT ਕਾਡਰ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਇਸ਼ਤਿਹਾਰ ਜਾਰੀ