ਚੰਡੀਗੜ੍ਹ, 15 ਅਕਤੂਬਰ 2022 – ਕਾਂਗਰਸੀ ਐਮ ਐਲ ਏ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਬੇਅਦਬੀ ਅਤੇ ਬਹਿਬਲ ਹੱਤਿਆਕਾਂਡ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਐਮ ਐਲ ਏ ਕੁੰਵਰ ਵਿਜੈ ਪ੍ਰਤਾਪ ਨੇ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਬਣਾਈ ਗਈ ਐਸ ਆਈ ਟੀ ‘ਤੇ ਸਵਾਲ ਚੁੱਕੇ ਹਨ ਕਿ ਐਸ ਆਈ ਟੀ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਕਰ ਰਹੀ ਸਗੋਂ ਪੱਖਪਾਤ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾ ਰਹੀ ਹੈ, ਅਜੇ ਵੀ ਸਿੱਖ ਸੰਗਤ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ।
ਇਸ ਸਬੰਧੀ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ, “ਭਗਵੰਤ ਮਾਨ & ਅਰਵਿੰਦ ਕੇਜਰੀਵਾਲ ‘ਆਪ’ ਵਿਧਾਇਕ ਵਜੋਂ ਬੇਅਦਬੀ ਅਤੇ ਬਹਿਬਲ ਹੱਤਿਆਕਾਂਡ ‘ਤੇ ਚੁੱਕੇ ਸਵਾਲਾਂ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ, ਆਪ’ ਵਿਧਾਇਕ ਨੇ ਬੇਅਦਬੀ ਕੇਸਾਂ ਨਾਲ ਨਜਿੱਠਣ ਵਿੱਚ SIT ਦੀ ਪੱਖਪਾਤ ਅਤੇ ਅਕੁਸ਼ਲਤਾ ਦੇ ਗੰਭੀਰ ਦੋਸ਼ ਲਗਾਏ ਹਨ ? ਉਸ ਨੂੰ ਕੋਈ ਇਨਸਾਫ਼ ਹੁੰਦਾ ਨਜ਼ਰ ਨਹੀਂ ਆ ਰਿਹਾ “ਬਦਲਾਵ” ਕਿੱਥੇ ਹੈ ?”