- ਇਕ ਕਿਲੋ ਦੁੱਧ ਦੀ ਕੀਮਤ ‘ਚ ਦੋ ਰੁਪਏ ਦਾ ਕੀਤਾ ਵਾਧਾ,
- ਨਵੀਆਂ ਕੀਮਤਾਂ 16 ਅਕਤੂਬਰ ਤੋਂ ਹੋਣਗੀਆਂ ਲਾਗੂ,
- ਵੇਰਕਾ ਨੇ 4 ਮਹੀਨਿਆਂ ‘ਚ ਦੂਜੀ ਵਾਰ ਦੁੱਧ ਦੇ ਰੇਟ ਵਧਾਏ
ਚੰਡੀਗੜ੍ਹ, 15 ਅਕਤੂਬਰ 2022 – ਤਿਉਹਾਰਾਂ ਦੇ ਸੀਜ਼ਨ ‘ਚ ਵੇਰਕਾ ਨੇ ਇਕ ਵਾਰ ਫ਼ਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ ਇਕ ਕਿਲੋ ਦੁੱਧ ਦੀ ਕੀਮਤ ‘ਚ ਦੋ ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਅੱਧਾ ਕਿਲੋ ਦੇ ਪੈਕੇਟ ‘ਚ ਇਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 16 ਅਕਤੂਬਰ ਤੋਂ ਲਾਗੂ ਹੋਣਗੀਆਂ।
ਵੇਰਕਾ ਨੇ 4 ਮਹੀਨਿਆਂ ‘ਚ ਦੂਜੀ ਵਾਰ ਦੁੱਧ ਦੇ ਰੇਟ ਵਧਾਏ ਹਨ। ਤਿਉਹਾਰਾਂ ਦੇ ਸੀਜ਼ਨ ‘ਚ ਦੁੱਧ ਦੀਆਂ ਕੀਮਤਾਂ ਵਧਣ ਤੋਂ ਬਾਅਦ ਆਮ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਰਸੋਈ ਦਾ ਬਜਟ ਹਿੱਲ ਜਾਵੇਗਾ।