ਪੰਜਾਬ ਦੇ AIG ਕਪੂਰ ਖ਼ਿਲਾਫ਼ ਬਲਾਤਕਾਰ ਮਾਮਲੇ ‘ਚ DGP ਚੌਹਾਨ ਨੇ ਦਰਜ ਕਰਵਾਏ ਬਿਆਨ

ਚੰਡੀਗੜ੍ਹ, 15 ਅਕਤੂਬਰ 2022 – ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਏਆਈਜੀ ਆਸ਼ੀਸ਼ ਕਪੂਰ ‘ਤੇ ਬਲਾਤਕਾਰ ਮਾਮਲੇ ‘ਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਨੇ ਪੁਲਿਸ ਸ਼ਿਕਾਇਤ ਅਥਾਰਟੀ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ। ਅਥਾਰਟੀ ਦੇ ਚੇਅਰਮੈਨ ਸਤੀਸ਼ ਚੰਦਰਾ ਨੇ ਦੱਸਿਆ ਕਿ ਡੀਜੀਪੀ ਸ਼ਰਦ ਸੱਤਿਆ ਚੌਹਾਨ ਤੋਂ ਕਰੀਬ ਇੱਕ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਅਤੇ ਬਿਆਨ ਦਰਜ ਕੀਤੇ ਗਏ।

ਜ਼ਿਕਰਯੋਗ ਹੈ ਕਿ ਸਾਲ 2019 ‘ਚ ਜ਼ੀਰਕਪੁਰ ਥਾਣੇ ‘ਚ ਸ਼ਰਦ ਚੌਹਾਨ ਦੀ ਨਿਗਰਾਨੀ ‘ਚ ਔਰਤ ਨਾਲ ਬਲਾਤਕਾਰ ਦੇ ਮਾਮਲੇ ‘ਚ ਏਆਈਜੀ ਆਸ਼ੀਸ਼ ਕਪੂਰ ਖਿਲਾਫ ਐੱਫ.ਆਈ.ਆਰ. ਜਾਂਚ ਲਈ ਸਾਲ 2020 ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਉਸ ਦੌਰਾਨ ਮਾਮਲੇ ਦੀ ਜਾਂਚ ਸਹੀ ਦਿਸ਼ਾ ‘ਚ ਹੋਈ ਸੀ ਜਾਂ ਨਹੀਂ, ਹੁਣ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਪੀੜਤਾ ਨੇ ਕਿਹਾ ਸੀ ਕਿ ਆਸ਼ੀਸ਼ ਕਪੂਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਦੇ ਦੋਸ਼ ਲਾਏ ਸਨ।

ਵਿਜੀਲੈਂਸ ਟੀਮ 1 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਆਸ਼ੀਸ਼ ਕਪੂਰ ਦੀ ਮੋਹਾਲੀ ਸਥਿਤ ਕੋਠੀ ‘ਤੇ ਖਰੀਦੋ-ਫਰੋਖਤ ਦੇ ਲੱਗੇ ਪੈਸੇ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਪੁਲੀਸ ਨੇ ਚੰਡੀਗੜ੍ਹ ਵਿੱਚ ਕਪੂਰ ਦੇ ਲਾਕਰ ਵਿੱਚੋਂ 400.14 ਗ੍ਰਾਮ ਸੋਨਾ ਬਰਾਮਦ ਕੀਤਾ ਸੀ, ਜਿਸ ਦੀ ਕੀਮਤ ਕਰੀਬ 13 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਗਹਿਣਿਆਂ ਦੇ ਬਿੱਲ ‘ਤੇ ਸ਼ਿਕਾਇਤਕਰਤਾ ਪ੍ਰੇਮਲਤਾ ਦੀ ਬੇਟੀ ਦੇ ਨਾਂ ਅਤੇ ਰਸੀਦਾਂ ‘ਤੇ ਕੁਰੂਕਸ਼ੇਤਰ ਦਾ ਪਤਾ ਵੀ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮੁਲਜ਼ਮ ਆਸ਼ੀਸ਼ ਕਪੂਰ ਦੇ ਪੁਲੀਸ ਰਿਮਾਂਡ ਵਿੱਚ 3 ਦਿਨ ਦਾ ਵਾਧਾ ਕਰ ਦਿੱਤਾ ਹੈ, ਜਦੋਂ ਕਿ ਮੁਲਜ਼ਮ ਏਐਸਆਈ ਹਰਜਿੰਦਰ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਅਸ਼ੀਸ਼ ਕਪੂਰ ਸਾਲ 2016 ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸਨ। ਉਥੇ ਉਸ ਦੀ ਪਛਾਣ ਕੁਰੂਕਸ਼ੇਤਰ ਦੀ ਪੂਨਮ ਰਾਜਨ ਨਾਲ ਹੋਈ, ਜਿਸ ਨੂੰ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਪੂਨਮ ਰਾਜਨ ਨੂੰ ਧੋਖਾਧੜੀ ਦੇ ਮਾਮਲੇ ‘ਚ ਜੀਕਰਪੁਰ ਥਾਣਾ ਪੁਲਸ ਨੇ ਰਿਮਾਂਡ ‘ਤੇ ਲਿਆ ਸੀ। ਉਸ ਸਮੇਂ ਦੌਰਾਨ ਪੂਨਮ ਦੀ ਮਾਂ ਪ੍ਰੇਮਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਵੀ ਪੁਲਿਸ ਰਿਮਾਂਡ ‘ਤੇ ਸਨ। ਉਸ ਦੌਰਾਨ ਅਸ਼ੀਸ਼ ਕਪੂਰ ਨੇ ਥਾਣਾ ਜ਼ੀਰਕਪੁਰ ਜਾ ਕੇ ਪ੍ਰੇਮਲਤਾ ਨੂੰ ਜ਼ਮਾਨਤ ਦਿਵਾਉਣ ਅਤੇ ਬਰੀ ਕਰਵਾਉਣ ਲਈ ਪੈਸੇ ਦੀ ਮੰਗ ਕੀਤੀ। ਦੋਸ਼ ਹੈ ਕਿ ਕਪੂਰ ਨੇ ਇਕ ਕਰੋੜ ਰੁਪਏ ਦੇ ਬਦਲੇ ਪੂਨਮ ਦੀ ਭਾਬੀ ਪ੍ਰੀਤੀ ਨੂੰ ਬੇਕਸੂਰ ਕਰਾਰ ਦਿੱਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਦੇ ਹਸਪਤਾਲਾਂ ‘ਚ ਲੱਗੇਗੀ ਮੋਬਾਈਲ ਦੀ ਵਰਤੋਂ ‘ਤੇ ਰੋਕ !

ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ‘ਚ ਹੁਣ ਮੁਫ਼ਤ ‘ਚ ਨਹੀਂ ਮਿਲੇਗੀ ਬਰਫੀ ਤੇ ਪਨੀਰ ਦੇ ਪਕੌੜੇ, ਨਵੇਂ ਹੁਕਮ ਜਾਰੀ