ਟੀਵੀ ਅਦਾਕਾਰਾ Vaishali Takkar ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵੀ ਹੋਇਆ ਬਰਾਮਦ

ਮੁੰਬਈ, 16 ਅਕਤੂਬਰ 2022 – ਟੀਵੀ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਨੇ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਨਾਲ ਮਸ਼ਹੂਰ ਹੋਈ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਖੁਦਕੁਸ਼ੀ ਕੀਤੀ ਹੈ।

ਅਦਾਕਾਰਾ ਨੇ ਇੰਦੌਰ ਸਥਿਤ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਅਦਾਕਾਰਾ ਦੀ ਮੌਤ ਦੀ ਖ਼ਬਰ ਨੇ ਟੀਵੀ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਇਕ ਸੁਸਾਈਡ ਨੋਟ ਬਰਾਮਦ ਕੀਤਾ ਹੈ, ਅਦਾਕਾਰਾ ਨੇ ਫਾਹਾ ਲੈਣ ਤੋਂ ਪਹਿਲਾਂ ਇੱਕ ਨੋਟ ਵੀ ਲਿਖਿਆ ਸੀ। ਜੋ ਕਿ ਪੁਲਿਸ ਨੂੰ ਮਿਲ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਇਸ ਸੁਸਾਈਡ ਨੋਟ ‘ਚ ਕੀ ਲਿਖਿਆ ਹੈ।

ਖਬਰ ਮੁਤਾਬਕ ਸ਼ੁਰੂਆਤੀ ਜਾਂਚ ‘ਚ ਪੁਲਸ ਨੇ ਪ੍ਰੇਮ ਸਬੰਧਾਂ ਕਾਰਨ ਖੁਦਕੁਸ਼ੀ ਕਰਨ ਦੇ ਸ਼ੱਕ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਭਿਨੇਤਰੀ ਨੇ ਇੰਦੌਰ ਦੇ ਸਾਈ ਬਾਗ ਸਥਿਤ ਆਪਣੇ ਘਰ ‘ਚ ਫਾਹਾ ਲੈ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CBI ਨੇ ਸਿਸੋਦੀਆ ਨੂੰ ਕੀਤਾ ਤਲਬ, ਕੇਜਰੀਵਾਲ ਨੇ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਦੱਸਿਆ ਅੱਜ ਦਾ ਭਗਤ ਸਿੰਘ

ਜਗਰਾਉਂ ‘ਚ 4 ਸਾਲ ਦੀ ਬੱਚੀ ਅਗਵਾ, ਚੀਜ਼ ਲੈਣ ਦੇ ਬਹਾਨੇ ਬੱਚੀ ਨੂੰ ਆਪਣੇ ਨਾਲ ਲੈ ਗਿਆ ਮੁਲਜ਼ਮ