ਪਤੀ ਨੇ ਪੈਟਰੋਲ ਛਿੜਕ ਕੇ ਪਤਨੀ, ਧੀ, ਪੁੱਤਰ, ਸੱਸ ਅਤੇ ਸਹੁਰੇ ਨੂੰ ਜ਼ਿੰਦਾ ਸਾੜਿਆ

ਜਲੰਧਰ, 18 ਅਕਤੂਬਰ 2022 – ਜਲੰਧਰ ‘ਚ ਇਕ ਵਿਅਕਤੀ ਨੇ ਆਪਣੇ ਪੇਕੇ ਘਰ ਆਈ ਪਤਨੀ, ਬੇਟੀ, ਬੇਟੇ ਸਮੇਤ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਿੰਦਾ ਸਾੜ ਦਿੱਤਾ। ਦੋਸ਼ੀ ਨੇ ਕਮਰੇ ਨੂੰ ਉਸ ਸਮੇਂ ਅੱਗ ਲਗਾ ਦਿੱਤੀ ਜਦੋਂ ਪਰਿਵਾਰ ਸੌਂ ਰਿਹਾ ਸੀ। ਜਿਸ ਕਾਰਨ ਪੂਰੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਕਮਰੇ ਵਿੱਚ ਹੀ ਜ਼ਿੰਦਾ ਸੜ ਗਏ।

ਇਸ ਦਰਦਨਾਕ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਸਵੇਰੇ ਜਿਉਂ ਹੀ ਲੋਕਾਂ ਨੇ ਕਮਰੇ ਨੂੰ ਸੜਿਆ ਹੋਇਆ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਲਾਸ਼ਾਂ ਨੂੰ ਕਮਰੇ ਵਿੱਚੋਂ ਸੁਆਹ ਦੇ ਰੂਪ ਵਿੱਚ ਬਾਹਰ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁਰਸ਼ੇਦਪੁਰਾ ਵਾਸੀ ਕਾਲੀ ਸਿੰਘ ਦਾ ਵਿਆਹ ਪਿੰਡ ਬੀਟਲਾ ਵਿਖੇ ਸੁਰਜਨ ਸਿੰਘ ਪੁੱਤਰੀ ਪਰਮਜੀਤ ਕੌਰ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੱਚੇ ਹੋਏ, ਇਕ ਪੁੱਤਰ ਅਤੇ ਇਕ ਬੇਟੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਰਮਜੀਤ ਕੌਰ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਪਿੰਡ ਬੀਟਲਾ ਆ ਗਈ ਸੀ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਵੀ ਬੀਟਲਾ ਪਹੁੰਚ ਗਿਆ।

ਇਸ ਦੌਰਾਨ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ ਤਾਂ ਕਾਲੀ ਸਿੰਘ ਨੇ ਕਮਰੇ ਨੂੰ ਤਾਲਾ ਲਗਾ ਦਿੱਤਾ। ਇਸ ਤੋਂ ਬਾਅਦ ਕਾਲੀ ਸਿੰਘ ਨੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਕਾਲੀ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਸੋਦੀਆ ਦੀ ਤੁਲਨਾ ਭਗਤ ਸਿੰਘ ਨਾਲ ਕਰਨ ਦਾ ਮਾਮਲਾ: ਕੇਜਰੀਵਾਲ ਮੁਆਫ਼ੀ ਮੰਗੇ, ਸ਼ਹੀਦ ਦੇ ਪਰਿਵਾਰ ਨੇ ਕੀਤੀ ਮੰਗ

ਅੰਮ੍ਰਿਤਸਰ ਜੇਲ੍ਹ ਦੇ ਹਵਾਲਾਤੀਆਂ ਤੇ ਕੈਦੀਆਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ