ਤਰਨਤਾਰਨ, 20 ਅਕਤੂਬਰ 2022 – ਤਰਨਤਾਰਨ ਪੁਲਿਸ ਨੇ 11 ਅਕਤੂਬਰ ਨੂੰ ਕੱਪੜਾ ਵਪਾਰੀ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ ਕਾਰਾਂ, 30 ਬੋਰ ਦਾ ਰਿਵਾਲਵਰ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਹਮਲੇ ਸਮੇਂ ਦੋਵੇਂ ਮੁਲਜ਼ਮ ਕਾਰ ਵਿੱਚ ਮੌਜੂਦ ਸਨ।
ਸ਼ੂਟਰ ਗੁਰਕੀਰਤ ਸਿੰਘ ਉਰਫ ਘੁੱਗੀ ਵਾਸੀ ਸ਼ੇਰਾਂ ਅਤੇ ਅਜਮੀਤ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਨੇ ਗੁਰਜੰਟ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ।
ਰਵੀਸ਼ੇਰ ਸਿੰਘ ਉਰਫ਼ ਰਵੀ ਵਾਸੀ ਪਿੰਡ ਸ਼ੇਰੋਂ ਅਤੇ ਵਰਿੰਦਰ ਸਿੰਘ ਉਰਫ਼ ਭਿੰਡੀ ਕਾਕਾ ਵਾਸੀ ਪਿੰਡ ਚੌਧਰੀ ਨੌਸ਼ਹਿਰਾ ਪੰਨੂਆਂ ਨੇ ਸ਼ੂਟਰਾਂ ਨੂੰ ਭੱਜਣ ਵਿੱਚ ਮਦਦ ਕੀਤੀ। ਐਸਐਸਪੀ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਦੋਨਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕੇ ਉਨ੍ਹਾਂ ਨੇ ਗੁਰਜੰਟ ਸਿੰਘ ਦੀ ਰੇਕੀ ਕੀਤੀ ਸੀ। ਕਤਲ ਦੇ ਸਮੇਂ ਦੋਵੇਂ ਕਾਰ ਵਿੱਚ ਬੈਠੇ ਸਨ।