ਤਰਨਤਾਰਨ, 20 ਅਕਤੂਬਰ 2022 – ਵੀਰਵਾਰ ਨੂੰ ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲਾ ‘ਚ ਸਥਿਤ ਆਈਲੈਟਸ ਸੈਂਟਰ ‘ਤੇ NIA ਦੀ ਟੀਮ ਨੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨਾਂ ਦਾ ਵਿਅਕਤੀ ਕਰੀਬ ਚਾਰ ਸਾਲਾਂ ਤੋਂ ਆਈਲੈਟਸ ਸੈਂਟਰ ਦੇ ਨਾਲ ਟੂਰ ਐਂਡ ਟਰੈਵਲ ਦਾ ਕਾਰੋਬਾਰ ਚਲਾ ਰਿਹਾ ਸੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। NIA ਦੀਆਂ ਤਿੰਨ ਟੀਮਾਂ ਸਵੇਰੇ 10.30 ਵਜੇ ਪਿੰਡ ਕਰਮੂਵਾਲਾ ਪਹੁੰਚੀਆਂ।
ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਦੌਰਾਨ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵਿਦੇਸ਼ੀ ਫੰਡਿੰਗ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਚੈਕਿੰਗ ਆਪ੍ਰੇਸ਼ਨ ਜਾਰੀ ਹੈ।