ਸਬ-ਇੰਸਪੈਕਟਰ ਦੇ ਬੇਟੇ ਨੇ ਕੀਤੀ ਖੁਦਕੁਸ਼ੀ: ਪੁਲਿਸ ਨੇ ਲਾਸ਼ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ

ਲੁਧਿਆਣਾ, 25 ਅਕਤੂਬਰ 2022 – ਲੁਧਿਆਣਾ ‘ਚ ਅੱਜ ਸਵੇਰੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਪੁੱਤ ਨੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿਚ ਉਸ ਨੇ ਆਪਣੀ ਪਤਨੀ ਹਰਮਨ ਤੋਂ ਮੁਆਫੀ ਮੰਗੀ। ਇਹ ਘਟਨਾ ਟਿੱਬਾ ਰੋਡ ਦੀ ਗਰੇਵਾਲ ਕਲੋਨੀ ਨਾਲ ਸਬੰਧਤ ਹੈ।

ਨੌਜਵਾਨ ਦੇ ਵਿਆਹ ਨੂੰ 9 ਮਹੀਨੇ ਹੀ ਹੋਏ ਸਨ। ਮਿਲੀ ਜਾਕਾਰੀ ਅਨੁਸਾਰ ਨੌਜਵਾਨ ਦੀ ਪਤਨੀ ਹਰਮਨ ਕੌਰ ਨਾਲ ਕਾਫੀ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਤਨੀ ਘਰੋਂ ਗਈ ਹੋਈ ਸੀ। ਬੀਤੀ ਦੇਰ ਰਾਤ ਨੌਜਵਾਨ ਦੀ ਮਾਤਾ ਸੁਖਦੀਪ ਕੌਰ ਵਾਸ਼ਰੂਮ ਕਰਨ ਲਈ ਉੱਠੀ ਤਾਂ ਦੇਖਿਆ ਕਿ ਲੜਕੇ ਦਾ ਕਮਰਾ ਅੰਦਰੋਂ ਬੰਦ ਸੀ। ਉਸ ਨੇ ਆਪਣੇ ਲੜਕੇ ਨੂੰ ਬੁਲਾਇਆ ਪਰ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਨੌਜਵਾਨ ਦੀ ਮਾਤਾ ਨੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਦਰਵਾਜ਼ਾ ਖੁਲ੍ਹਵਾਇਆ।

ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ ਦੇਖਿਆ ਕਿ ਪੁੱਤਰ ਦੀ ਲਾਸ਼ ਜ਼ਮੀਨ ‘ਤੇ ਪਈ ਸੀ ਅਤੇ ਚੁੰਨੀ ਪੱਖੇ ਨਾਲ ਬੰਨ੍ਹੀ ਹੋਈ ਸੀ। ਪਰਿਵਾਰ ਦੇ ਚੀਕ-ਚਿਹਾੜੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ।

ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਮ੍ਰਿਤਕ ਗੁਰਪ੍ਰੀਤ ਦਾ ਪਿਤਾ ਹਰਮਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ।

ਮੌਕੇ ‘ਤੇ ਮਿਲੇ ਸੁਸਾਈਡ ਨੋਟ ‘ਚ ਗੁਰਪ੍ਰੀਤ ਸਿੰਘ ਨੇ ਲਿਖਿਆ ਕਿ ਮੈਂ ਅੱਜ ਤੱਕ ਜੋ ਕੁਝ ਕੀਤਾ ਉਸ ਲਈ ਮੈਨੂੰ ਮੁਆਫ਼ ਕਰ ਦਿਓ, ਮੈਨੂੰ ਖੁਦ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਹੋ ਗਿਆ ਹਾਂ। ਮੇਰੇ ਦਿਲ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੋ ਮੈਂ ਕਿਸੇ ਨਾਲ ਨਹੀਂ ਕਰ ਸਕਦਾ। ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਮੈਂ ਬਹੁਤ ਗੁੱਸੇ ਵਾਲਾ ਹਾਂ, ਇਹ ਮੈਂ ਜਾਣਦਾ ਹਾਂ। ਮੈਨੂੰ ਮਾਫ਼ ਕਰ ਦੇਵੋ ਬਸ ਇੱਕ ਵਾਰ ਹਰਮਨ ਨੂੰ ਕਹਿ ਦੇਣਾ ਕਿ ਜਦੋਂ ਮੈਂ ਮਰ ਜਾਵਾਂਗਾ, ਉਹ ਜ਼ਰੂਰ ਆਵੇ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ।

ਮੈਂ ਹਰਮਨ ਤੋਂ ਮੁਆਫੀ ਮੰਗਦਾ ਹਾਂ। ਉਸ ਨੇ ਆਪਣੀ ਮਾਂ ਤੋਂ ਮੁਆਫੀ ਵੀ ਮੰਗੀ। ਨੌਜਵਾਨ ਨੇ ਲਿਖਿਆ ਕਿ ਮਾਫ ਕਰਨਾ ਮਾਂ, ਤੇਰਾ ਪੁੱਤ ਠੀਕ ਨਹੀਂ ਨਿਕਲਿਆ। ਗੁਰਪ੍ਰੀਤ ਨੇ ਲਿਖਿਆ ਕਿ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ, ਬਸ ਹਰਮਨ ਨੂੰ ਕਾਲ ਕਰੋ। ਮੈਂ ਮਰਨ ਤੋਂ ਬਾਅਦ ਵੀ ਇੱਥੇ ਹੀ ਰਹਾਂਗਾ।

ਮ੍ਰਿਤਕ ਗੁਰਪ੍ਰੀਤ ਦੇ ਭਰਾ ਸਿਮਰਨ ਨੇ ਦੱਸਿਆ ਕਿ ਉਸ ਦੇ ਭਰਾ ਦੇ ਵਿਆਹ ਨੂੰ ਕਰੀਬ 9 ਮਹੀਨੇ ਹੋਏ ਸਨ। ਸਾਲੀ ਸਿਮਰਨ 15 ਦਿਨਾਂ ਬਾਅਦ ਹੀ ਘਰ ਵਿੱਚ ਝਗੜਾ ਕਰਨ ਲੱਗ ਪਈ ਸੀ ਪਰ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਗੁਰਪ੍ਰੀਤ ਨਾਲ ਅਣਬਣ ਹੋ ਗਈ ਹੈ।

ਗੁਰਪ੍ਰੀਤ ਹਰਮਨ ਨੂੰ ਕੈਨੇਡਾ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਸਿਮਰਨ ਅਨੁਸਾਰ ਉਸ ਦੇ ਹਰਮਨ ਦੇ ਕੈਨੇਡਾ ਦੇ ਕਾਗਜ਼ ਤਿਆਰ ਕਰਵਾਉਣ ਅਤੇ ਵੀਜ਼ਾ ਲਗਵਾਉਣ ਵਿਚ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ। ਕੈਨੇਡਾ ਤੋਂ ਵੀਜ਼ਾ ਆਉਂਦੇ ਹੀ ਉਸ ਦਿਨ ਤੋਂ ਹਰਮਨ ਦੇ ਹਾਵ-ਭਾਵ ਬਦਲ ਗਏ।

ਉਹ ਗੁਰਪ੍ਰੀਤ ਨਾਲ ਝਗੜਾ ਕਰਦੀ ਰਹਿੰਦੀ ਸੀ। ਹੁਣ ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਿਮਰਨ ਨੇ ਦੱਸਿਆ ਕਿ ਹਰਮਨ ਨੇ ਉਸ ਦੇ ਭਰਾ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਕੈਨੇਡਾ ਬੁਲਾ ਕੇ ਤਲਾਕ ਦੇ ਦੇਵੇਗੀ। ਕੰਟਰੈਕਟ ਮੈਰਿਜ ਕਰੇਗੀ।

ਸਿਮਰਨ ਨੇ ਦੱਸਿਆ ਕਿ ਉਸ ਦੇ ਭਰਾ ਦਾ ਰਿਸ਼ਤਾ ਅਖਬਾਰ ਰਾਹੀਂ ਹੋਇਆ ਸੀ। ਇਸ਼ਤਿਹਾਰ ਦੇਖ ਕੇ ਉਸ ਦੀ ਮਾਂ ਨੇ ਫ਼ੋਨ ਕੀਤਾ, ਪਰ ਔਰਤ ਨੇ ਖ਼ੁਦ ਗੱਲ ਕਰਨ ਦੀ ਬਜਾਏ ਫ਼ੋਨ ਸਿੱਧਾ ਆਪਣੀ ਧੀ ਨਾਲ ਗੱਲ ਕਾਰਵਾਈ। ਇਸ ਤੋਂ ਬਾਅਦ ਗੁਰਪ੍ਰੀਤ ਹਰਮਨ ਦੇ ਸੰਪਰਕ ‘ਚ ਰਹਿਣ ਲੱਗਾ ਅਤੇ ਉਸ ਨਾਲ ਵਿਆਹ ਕਰਨ ਦੀ ਜ਼ਿੱਦ ਕਰਨ ਲੱਗਿਆ।

ਸਿਮਰਨ ਅਨੁਸਾਰ ਉਸ ਦੀ ਭਰਜਾਈ ਗੁਰਪ੍ਰੀਤ ਨਾਲ ਹਮੇਸ਼ਾ ਝਗੜਾ ਕਰਦੀ ਰਹਿੰਦੀ ਸੀ ਕਿ ਉਹ ਪਰਿਵਾਰ ਛੱਡ ਕੇ ਵੱਖ ਹੋ ਜਾਵੇ ਪਰ ਗੁਰਪ੍ਰੀਤ ਆਪਣੇ ਪਰਿਵਾਰ ਨੂੰ ਨਹੀਂ ਛੱਡ ਰਿਹਾ ਸੀ। ਸਿਮਰਨ ਨੇ ਦੱਸਿਆ ਕਿ ਹਰਮਨ ਦਾ ਵੀਜ਼ਾ ਲੱਗਣ ‘ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ ਕਾਗਜ਼ਾਂ ‘ਚ ਖੁਦ ਨੂੰ ਸਿੰਗਲ ਦੱਸਿਆ ਹੈ। ਸਿਮਰਨ ਨੇ ਕਿਹਾ ਕਿ ਇਸ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਸੀ।

ਗੁਰਪ੍ਰੀਤ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਸੀ ਕਿਉਂਕਿ ਵਿਦੇਸ਼ ਜਾਣ ਦੇ ਸਾਰੇ ਦਸਤਾਵੇਜ਼ ਹਰਮਨ ਦੀ ਮਾਂ ਨੇ ਤਿਆਰ ਕੀਤੇ ਸਨ। ਹਰਮਨ ਪਟਿਆਲੇ ਦਾ ਰਹਿਣ ਵਾਲਾ ਹੈ ਪਰ ਉਸਦੀ ਮਾਂ ਅਤੇ ਮਤਰੇਏ ਪਿਤਾ ਸ਼ਿਮਲਾਪੁਰੀ, ਲੁਧਿਆਣਾ ਵਿੱਚ ਰਹਿੰਦੇ ਹਨ। ਗੁਰਪ੍ਰੀਤ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਰਮਨ, ਉਸਦੇ ਪਿਤਾ ਅਤੇ ਮਾਤਾ ਫਰਾਰ ਹਨ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਹਰਮਨ ਉਨ੍ਹਾਂ ਦੇ ਘਰੋਂ ਗਹਿਣੇ ਆਦਿ ਚੋਰੀ ਕਰਕੇ ਲੈ ਗਈ ਸੀ।

ਇਸ ਦੇ ਨਾਲ ਹੀ ਥਾਣਾ ਟਿੱਬਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਇੰਡੀਗੋ ਦੀ ਫਲਾਈਟ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਹਫ਼ਤੇ ‘ਚ 3 ਦਿਨ ਭਰੇਗੀ ਉਡਾਣ

ਪਾਕਿ ਤਸਕਰਾਂ ਦੇ ਡਰੋਨਾਂ ਨੇ ਦੀਵਾਲੀ ਦੀ ਰਾਤ 3 ਵਾਰ ਪਾਰ ਕੀਤੀ ਭਾਰਤੀ ਸਰਹੱਦ