- ਹਸਪਤਾਲ ਦੇ ਬਾਹਰ ਨਿਕਲਣ ਵਾਲੇ ਪੁਆਇੰਟ ਤੋਂ ਫੜੇ ਗਏ
ਅੰਮ੍ਰਿਤਸਰ, 25 ਅਕਤੂਬਰ 2022 – ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਬੱਚੇ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੋ ਜੁੜਵਾਂ ਬੱਚਿਆਂ ਵਿੱਚੋਂ ਇੱਕ ਨੂੰ ਚੋਰੀ ਕਰਕੇ ਫਰਾਰ ਹੋ ਰਹੇ ਸੀ। ਇਸ ਦੀ ਸੂਚਨਾ ਮੌਕੇ ‘ਤੇ ਪੁਲਸ ਨੂੰ ਦਿੱਤੀ ਗਈ। ਪੁਲੀਸ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਨਿਕਲਣ ਵਾਲੇ ਰਸਤਿਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮਾਂ ਨੂੰ ਕੁਝ ਦੇਰ ਵਿੱਚ ਹੀ ਕਾਬੂ ਕਰ ਲਿਆ।
ਥਾਣਾ ਮਜੀਠਾ ਰੋਡ ਦੀ ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤੀ ਅਤੇ ਅਨੁਪ੍ਰੀਤ ਕੌਰ ਉਰਫ਼ ਪ੍ਰੀਤ ਵਾਸੀ ਸੁਲਤਾਨਵਿੰਡ ਰੋਡ ਵਜੋਂ ਹੋਈ ਹੈ। ਆਪਣੀ ਗਰਭਵਤੀ ਭੈਣ ਨਾਲ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੀ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਨੇ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਉਦੋਂ ਮੁਲਜ਼ਮ ਅਨੁਪ੍ਰੀਤ ਉਸ ਕੋਲ ਆਈ ਅਤੇ ਗੱਲਾਂ ਕਰਨ ਲੱਗੀ। ਅਨੁਪ੍ਰੀਤ ਨੇ ਦੱਸਿਆ ਕਿ ਉਸ ਦੇ ਵੀ 2 ਬੱਚੇ ਹਨ। ਫਿਰ ਡਾਕਟਰ ਨੇ ਬੱਚਿਆਂ ਨੂੰ ਛੇਵੀਂ ਮੰਜ਼ਿਲ ‘ਤੇ ਬੁਲਾਇਆ ਤਾਂ ਜੋ ਉਨ੍ਹਾਂ ਦਾ ਚੈਕਅੱਪ ਕੀਤਾ ਜਾ ਸਕੇ।
ਮਨਦੀਪ ਕੌਰ ਬੱਚਿਆਂ ਨਾਲ ਛੇਵੀਂ ਮੰਜ਼ਿਲ ‘ਤੇ ਜਾਣ ਲੱਗੀ। ਪ੍ਰੀਤ ਪੌੜੀਆਂ ਦੇ ਨੇੜੇ ਦੁਬਾਰਾ ਮਿਲ ਗਈ ਹੈ ਅਤੇ ਇੱਕ ਬੱਚੇ ਨੂੰ ਚੱਕਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਉਸ ਨੇ ਬੱਚੇ ਨੂੰ ਗੋਦ ਵਿਚ ਲੈ ਲਿਆ। ਉਹ ਪੌੜੀਆਂ ਚੜ੍ਹਨ ਲੱਗੀ ਤਾਂ ਪ੍ਰੀਤ ਲਿਫਟ ਵੱਲ ਭੱਜੀ ਗਈ। ਉਹ ਖੁਦ ਲਿਫਟ ਵੱਲ ਭੱਜੀ ਪਰ ਲਿਫਟ ਦਾ ਦਰਵਾਜ਼ਾ ਬੰਦ ਹੋ ਗਿਆ ਸੀ। ਉਹ ਛੇਵੀਂ ਮੰਜ਼ਿਲ ‘ਤੇ ਲਿਫਟ ਦੇਖਣ ਗਈ ਸੀ ਪਰ ਅਨੁਪ੍ਰੀਤ ਬੱਚੇ ਨੂੰ ਲੈ ਕੇ ਲਿਫਟ ਤੋਂ ਭੱਜ ਗਈ ਸੀ।

ਥੋੜ੍ਹੀ ਦੇਰ ਬਾਅਦ ਭੈਣ ਦਾ ਪਤੀ ਵੀ ਹਸਪਤਾਲ ਪਹੁੰਚ ਗਿਆ। ਉਨ੍ਹਾਂ ਇਸ ਸਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਬੱਚਿਆਂ ਨੂੰ ਲੱਭਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਬੱਚੀ ਨੂੰ ਹਸਪਤਾਲ ਤੋਂ ਹੀ ਬਰਾਮਦ ਕਰ ਲਿਆ ਗਿਆ। ਪ੍ਰੀਤ ਇਕੱਲੀ ਨਹੀਂ ਸੀ, ਇਕ ਹੋਰ ਦੋਸ਼ੀ ਸਤਨਾਮ ਵੀ ਉਸ ਦੇ ਨਾਲ ਸੀ। ਪੁਲਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
