ਨਵੀਂ ਦਿੱਲੀ, 26 ਅਕਤੂਬਰ 2022 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਕਰੰਸੀ ਨੋਟਾਂ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਸ਼ਾਮਲ ਕਰਨ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ “ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕੇ”।
ਉਨ੍ਹਾਂ ਕਿਹਾ ਕਿ “ਅੱਜ ਮੈਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਭਾਰਤੀ ਕਰੰਸੀ ‘ਤੇ ਗਾਂਧੀ ਜੀ ਦੀ ਫੋਟੋ ਲੱਗੀ ਹੋਈ ਹੈ, ਤਾਂ ਕਿ ਕਰੰਸੀ ਦੇ ਦੂਜੇ ਪਾਸੇ ਸ਼੍ਰੀ ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਫੋਟੋ ਲਗਾਈ ਜਾਵੇ।
ਸਾਨੂੰ ਆਪਣੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਬਹੁਤ ਯਤਨ ਕਰਨੇ ਪੈਣਗੇ। ਪਰ ਇਸ ਦੇ ਨਾਲ, ਸਾਨੂੰ ਦੇਵੀ-ਦੇਵਤਿਆਂ ਦੀਆਂ ਅਸੀਸਾਂ ਦੀ ਲੋੜ ਹੈ। ਕੇਜਰੀਵਾਲ ਨੇ ਆਪਣੇ ਸੰਬੋਧਨ ‘ਚ ਕਿਹਾ, ਜੇਕਰ ਕਰੰਸੀ ਨੋਟਾਂ ‘ਤੇ ਇਕ ਪਾਸੇ ਗਣੇਸ਼ ਜੀ ਅਤੇ ਲਕਸ਼ਮੀ ਜੀ ਅਤੇ ਦੂਜੇ ਪਾਸੇ ਗਾਂਧੀ ਜੀ ਦੀ ਫੋਟੋ ਹੋਵੇਗੀ ਤਾਂ ਪੂਰੇ ਦੇਸ਼ ਨੂੰ ਆਸ਼ੀਰਵਾਦ ਮਿਲੇਗਾ।