ਚੰਡੀਗੜ੍ਹ, 26 ਅਕਤੂਬਰ 2022 – ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਂ ਦੀ ਵਾਇਰਲ ਹੋਈ ਆਡੀਓ ਕਲਿੱਪ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ‘ਆਪ’ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਦਾ 28 ਦਿਨ ਬਾਅਦ ਵੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਸੂਤਰਾਂ ਮੁਤਾਬਕ ਸਰਾਰੀ ਤੋਂ ਜਵਾਬ ਨਾ ਮਿਲਣ ‘ਤੇ ‘ਆਪ’ ਸਰਾਰੀ ਖਿਲਾਫ ਕਾਰਵਾਈ ਕਰ ਸਕਦੀ ਹੈ।
ਮੰਤਰੀ ਦੀ ਠੇਕੇਦਾਰਾਂ ਤੋਂ ਜਬਰੀ ਵਸੂਲੀ ਸਕੀਮ ਦੀ ਆਡੀਓ ਕਲਿੱਪ ਸਤੰਬਰ ਵਿੱਚ ਵਾਇਰਲ ਹੋਈ ਸੀ। ਇਸ ਤੋਂ ਬਾਅਦ ‘ਆਪ’ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸਾਰੀਆਂ ਵਿਰੋਧੀ ਪਾਰਟੀਆਂ ਨੇ ‘ਆਪ’ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਚੁੱਕੇ ਹਨ। ਇਸ ਤੋਂ ਬਾਅਦ ਸਾਰਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਸਰਾਰੀ ਵੱਲੋਂ ਅਜੇ ਤੱਕ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ‘ਆਪ’ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਲਾਹਾ ਲੈਣ ਲਈ ਕਰੀਬ ਇਕ ਮਹੀਨੇ ਬਾਅਦ ਹੁਣ ਸਰਾਰੀ ਖਿਲਾਫ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੀ ਹੈ। ਤਾਂ ਜੋ ਦੋਵਾਂ ਥਾਵਾਂ ‘ਤੇ ‘ਆਪ’ ਦੇ ਆਗੂ ਆਪਣੀ ਭ੍ਰਿਸ਼ਟਾਚਾਰ ਮੁਕਤ ਨੀਤੀ ਦੀ ਗੱਲ ਕਰ ਸਕਣ। ਫਿਲਹਾਲ ਇਸ ਮਾਮਲੇ ‘ਚ ‘ਆਪ’ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਆਡੀਓ ਵਾਇਰਲ ਮਾਮਲੇ ‘ਚ ਪਹਿਲੇ ਦਿਨ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਮੰਤਰੀ ਫੌਜਾ ਸਿੰਘ ਸਰਾਰੀ ‘ਤੇ ਕੋਈ ਕਾਰਵਾਈ ਕਰਨੀ ਹੈ ਜਾਂ ਨਹੀਂ, ਇਸ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਜਦਕਿ ਸਰਾਰੀ ਪਹਿਲਾਂ ਹੀ ਵਾਇਰਲ ਆਡੀਓ ਕਲਿੱਪ ਨੂੰ ਫਰਜ਼ੀ ਕਰਾਰ ਦੇ ਚੁੱਕੇ ਹਨ।