ਅੰਮ੍ਰਿਤਸਰ ਬਣਿਆ ਨਸ਼ਿਆਂ ਦਾ ਗੜ੍ਹ: ਨਸ਼ੇ ‘ਚ ਡੁੱਬੇ ਇੱਕ ਹੋਰ ਨੌਜਵਾਨ ਦੀ Video Viral

ਅੰਮ੍ਰਿਤਸਰ, 27 ਅਕਤੂਬਰ 2022 – ਅੰਮ੍ਰਿਤਸਰ ਤੋਂ ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ‘ਚ ਨਸ਼ਾ ਕਰਕੇ ਬੇਹੋਸ਼ ਹੋਏ ਨੌਜਵਾਨ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਸਾਹਮਣੇ ਆਈ ਹੈ, ਜਿਥੋਂ ਜੀਵਨਜੋਤ ਕੌਰ ਨੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਹ ਮੋਹਕਮਪੁਰਾ ਅਤੇ ਪ੍ਰੀਤ ਨਗਰ ਇਲਾਕਾ ਹੈ, ਜੋ ਨਸ਼ਿਆਂ ਲਈ ਬਦਨਾਮ ਹੋ ਚੁੱਕਾ ਹੈ।

ਵਾਇਰਲ ਵੀਡੀਓ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਨੇੜੇ ਪ੍ਰੀਤ ਨਗਰ ਦੀ ਹੈ। ਖਾਸ ਗੱਲ ਇਹ ਹੈ ਕਿ ਜਿਸ ਇਲਾਕੇ ‘ਚ ਇਹ ਵੀਡੀਓ ਬਣਾਈ ਗਈ ਹੈ, ਉਹ ਥਾਣਾ ਮੋਹਕਮਪੁਰਾ ਤੋਂ ਕੁਝ ਹੀ ਦੂਰੀ ‘ਤੇ ਹੈ। ਵੀਡੀਓ ‘ਚ ਇਕ ਨੌਜਵਾਨ ਬੇਹੋਸ਼ ਨਜ਼ਰ ਆ ਰਿਹਾ ਹੈ। ਇਹ ਨੌਜਵਾਨ ਪੇਸ਼ੇ ਤੋਂ ਆਟੋ ਚਾਲਕ ਹੈ ਅਤੇ ਇਸ ਨੇ ਆਟੋ ਦੇ ਹੈਂਡਲ ‘ਤੇ ਆਪਣਾ ਸਿਰ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਪੈਰਾਂ ‘ਚ ਨਸ਼ੇ ਦਾ ਖਾਲੀ ਟੀਕਾ ਲੱਗ ਗਿਆ। ਸਾਫ਼ ਹੈ ਕਿ ਉਹ ਹੈਰੋਇਨ ਦਾ ਟੀਕਾ ਲਗਾਉਣ ਤੋਂ ਬਾਅਦ ਬੇਹੋਸ਼ ਹੋ ਗਿਆ ਹੈ।

ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੂਰਬੀ ਦੇ ਮਕਬੂਲਪੁਰਾ ਇਲਾਕੇ ਤੋਂ ਅੰਮ੍ਰਿਤਸਰ ਵਿੱਚ ਇੱਕ ਨਸ਼ੇ ‘ਚ ਔਰਤ ਦੀ ਵੀਡੀਓ ਸਾਹਮਣੇ ਆਈ ਸੀ। ਇਹ ਇਲਾਕਾ ਵੀ ਵਿਧਾਇਕ ਜੀਵਨਜੋਤ ਕੌਰ ਦਾ ਹੈ। ਦੂਜਾ ਵੀਡੀਓ ਚਮਰੰਗ ਰੋਡ ਤੇ ਹੁਣ ਮੋਹਕਮਪੁਰਾ ਇਲਾਕੇ ਦਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਇਹ ਇਲਾਕਾ ਵੀ ਅੰਮ੍ਰਿਤਸਰ ਪੂਰਬੀ ਅਧੀਨ ਆਉਂਦਾ ਹੈ ਅਤੇ ਹੁਣ ਨਸ਼ਿਆਂ ਲਈ ਬਦਨਾਮ ਹੋ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

NGT ਵੱਲੋਂ ਲਾਏ 2080 ਕਰੋੜ ਦੇ ਜੁਰਮਾਨੇ ਦਾ ਮਾਮਲਾ: ਪੰਜਾਬ ਨੇ ਭਰਨ ਤੋਂ ਹੱਥ ਖੜ੍ਹੇ ਕੀਤੇ

ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਹੋਈ ਮੌਤ ਦੀ ਸਜ਼ਾ