ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪੰਜਾਬ ਪੁਲਿਸ ਨੂੰ ਅਲਟੀਮੇਟਮ: ਇੱਕ ਮਹੀਨੇ ਵਿੱਚ ਇਨਸਾਫ਼ ਚਾਹੀਦਾ ਨਹੀਂ ਤਾਂ ਦੇਸ਼ ਛੱਡ ਕੇ ਜਾਵਾਂਗਾ, FIR ਵੀ ਵਾਪਿਸ ਲਵਾਂਗਾ

ਮਾਨਸਾ, 30 ਅਕਤੂਬਰ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਇੱਕ ਸਭਾ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਹੋ ਗਏ ਹਨ, ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਮੈਨੂੰ ਕਾਨੂੰਨ ‘ਤੇ ਭਰੋਸਾ ਸੀ, ਇਸੇ ਲਈ ਹੁਣ ਤੱਕ ਕਿਤੇ ਵੀ ਧਰਨਾ ਨਹੀਂ ਦਿੱਤਾ ਗਿਆ, ਪਰ ਹੁਣ ਸਰਕਾਰ ਨਹੀਂ ਸੁਣ ਰਹੀ।

ਮੂਸੇਵਾਲਾ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਰਹਿਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਵਿੱਚ ਗੈਂਗਸਟਰਾਂ ਨੇ ਜਾਲ ਬੁਣ ਕੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਡੀਜੀਪੀ ਨਾਲ ਗੱਲ ਕਰਕੇ ਪੁੱਤਰ ਸ਼ੁਭਦੀਪ ਮੂਸੇਵਾਲਾ ਦੇ ਕਤਲ ਦੀ ਐਫਆਈਆਰ ਵਾਪਸ ਲੈ ਲੈਣਗੇ। ਮੈਂ ਵੀ ਉਸੇ ਰਸਤੇ ‘ਤੇ ਚੱਲਾਂਗਾ ਜੋ ਮੇਰੇ ਪੁੱਤਰ ਨੇ ਚਲਾਇਆ ਸੀ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਐਨਆਈਏ ਸਿੱਧੂ ਦਾ ਪੱਖ ਰੱਖਣ ਵਾਲਿਆਂ ਨੂੰ ਵੀ ਸੰਮਨ ਕਰ ਰਹੀ ਹੈ। ਸਿੱਧੂ ਦਾ ਮੋਬਾਈਲ, ਪਿਸਤੌਲ ਤੇ ਹੋਰ ਸਾਮਾਨ ਐਨਆਈਏ ਕੋਲ ਹੀ ਹੈ ਜਿਵੇਂ ਉਹ ਮਰਜ਼ੀ ਕਰੇ। ਮੂਸੇਵਾਲਾ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਨਹੀਂ ਹੈ ਪਰ ਏਜੰਸੀਆਂ ਉਸ ਨੂੰ ਗੈਂਗਸਟਰਾਂ ਨਾਲ ਜੋੜਨ ‘ਤੇ ਤੁਲੀਆਂ ਹੋਈਆਂ ਹਨ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕੇ ਸਿੱਧੂ ਵਿਦੇਸ਼ ਵਿੱਚ ਇੱਕ ਸ਼ੋਅ ਲਈ 1.25 ਕਰੋੜ ਰੁਪਏ ਲੈਂਦਾ ਸੀ। ਉਹ ਕੁਝ ਪੈਸਿਆਂ ਲਈ ਗੈਂਗਸਟਰਾਂ ਨਾਲ ਸਬੰਧ ਕਿਉਂ ਰੱਖੇਗਾ ? ਸੀਆਈਏ ਇੰਚਾਰਜ ਗੈਂਗਸਟਰਾਂ ਨਾਲ ਪਾਰਟੀਆਂ ਕਰ ਰਿਹਾ ਹੈ ਪਰ ਸਰਕਾਰ ਅੱਖਾਂ ਮੀਟੀ ਬੈਠੀ ਹੈ। ਇਸ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ‘ਚ ਕੋਈ ਵੀ ਕਲਾਕਾਰ ਮੂਸੇਵਾਲਾ ਦੇ ਹੱਕ ‘ਚ ਖੁੱਲ੍ਹ ਕੇ ਨਹੀਂ ਆਇਆ, ਜੇਕਰ ਕੋਈ ਆਇਆ ਹੈ ਤਾਂ ਸਿਰਫ 2 ਕੁੜੀਆਂ ਹੀ ਹਨ।

NIA ਵੱਲੋਂ ਅਫਸਾਨਾ ਅਤੇ ਜਾਨੀ ਨੂੰ ਇਸ ਤਰ੍ਹਾਂ ਸੰਮਨ ਕਰਨਾ ਗਲਤ ਹੈ। NIA ਨੇ ਹੁਣ ਤੱਕ ਦਿੱਲੀ ‘ਚ ਰਹਿਣ ਵਾਲੇ ਲਾਰੈਂਸ ਦੇ ਖਾਸ ਲੋਕਾਂ ਤੋਂ ਪੁੱਛਗਿੱਛ ਵੀ ਨਹੀਂ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਸੀ.ਆਈ.ਏ ਇੰਚਾਰਜ ਨੂੰ ਰੱਬ ਸਮਝਦਾ ਸੀ ਪਰ ਉਸ ਨੇ ਧੋਖਾ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ‘ਚ ਰਾਮ ਰਹੀਮ ਦੇ ਸਤਿਸੰਗ ਨੂੰ ਲੈ ਕੇ ਵਿਵਾਦ: ਸਿੱਖ ਸੰਗਤਾਂ ਨੇ ਲਾਇਆ ਜਾਮ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ ਸਾਕੇ ਦੀ 100 ਸਾਲਾ ਸ਼ਤਾਬਦੀ ਦਾ ਮੁੱਖ ਸਮਾਗਮ