ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ’ਚ ਲੁਕੇ ਗੈਂਗਸਟਰ, ਪੁਲਿਸ ਨੇ ਚੁਫੇਰਿਓਂ ਪਾਇਆ ਘੇਰਾ

ਜਲੰਧਰ, 1 ਨਵੰਬਰ 2022 – ਜਲੰਧਰ ਦੇ ਕਸਬਾ ਭੋਗਪੁਰ ਦੇ ਪਿੰਡ ਚੱਕ ਝੰਡੂ ‘ਚ ਕੁਝ ਗੈਂਗਸਟਰਾਂ ਦੇ ਲੁਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਗੈਂਗਸਟਰ ਦੇ ਕੁਝ ਸਾਥੀ ਮੌਕੇ ਤੋਂ ਦੌੜ ਗਏ। ਦੱਸ ਦੇਈਏ ਕਿ ਡਰੋਨ ਰਾਹੀਂ ਭੱਜੇ ਹੋਏ ਸਾਥੀਆਂ ਦੀ ਭਾਲ ਜਾਰੀ ਹੈ।

ਜਲੰਧਰ ‘ਚ ਸਵੇਰੇ 5 ਵਜੇ ਭੋਗਪੁਰ ਦੇ ਪਿੰਡ ਚੱਕ ਜੰਡੂ ‘ਚ ਦਿੱਲੀ ਪੁਲਸ ਨੇ ਛਾਪੇਮਾਰੀ ਕੀਤੀ ਹੈ। ਪੁਲਿਸ ਨੂੰ ਇੱਥੇ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਸੀ। ਪਿੰਡ ਦੇ ਪੈਟਰੋਲ ਪੰਪ ‘ਚ ਬੰਦ ਪਈ ਕੋਠੀ ‘ਚੋਂ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।

ਇਸ ਦੇ ਨਾਲ ਹੀ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਪਿੰਡ ਦੇ ਖੇਤਾਂ ਵਿੱਚ 3 ਤੋਂ 4 ਹੋਰ ਗੈਂਗਸਟਰ ਲੁਕੇ ਹੋਏ ਹਨ। ਪੂਰੇ ਪਿੰਡ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਸਾਂਝੇ ਤੌਰ ‘ਤੇ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਇਸ ਦੇ ਨਾਲ ਹੀ ਖੇਤਾਂ ਨੂੰ ਵੀ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ। ਪਿੰਡ ਦੇ ਆਲੇ-ਦੁਆਲੇ ਗੈਂਗਸਟਰਾਂ ਦੀ ਭਾਲ ਜਾਰੀ ਹੈ। ਪੁਲਿਸ ਡਰੋਨ ਦੀ ਮਦਦ ਨਾਲ ਵੀ ਤਲਾਸ਼ ਕਰ ਰਹੀ ਹੈ। ਕਰੀਬ 6 ਘੰਟੇ ਤੋਂ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ।

ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ ਉਚ ਅਧਿਕਾਰੀ ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ। ਜਿਸ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲ ਰਹੀ ਹੈ, ਉਥੇ ਕਾਫੀ ਵੱਡੇ ਇਲਾਕੇ ਵਿਚ ਕਮਾਦ ਲੱਗਾ ਹੋਇਆ ਹੈ ਤੇ ਇਹ ਬਹੁਤ ਸੰਘਣਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੈਦਲ ਨਗਰ ਕੀਰਤਨ ਦੌਰਾਨ ਹਾਦਸੇ ‘ਚ ਹੋਈ ਸੀ ਨੌਜਵਾਨ ਦੀ ਮੌਤ, ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ ਨੇ ਕੀਤਾ ਪ੍ਰਦਰਸ਼ਨ

ਜਲੰਧਰ: ਭੋਗਪੁਰ ਨੇੜੇ ਕਮਾਦ ਦੇ ਖੇਤਾਂ ਵਿਚੋਂ ਪੁਲਿਸ ਨੇ ਫੜੇ 3 ਗੈਂਗਸਟਰ