ਲੁਧਿਆਣਾ ਵਿੱਚ PAU ਦੇ 60 ਸਾਲ ਪੂਰੇ, ਡਾਇਮੰਡ ਜੁਬਲੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ

ਲੁਧਿਆਣਾ 2 ਨਵੰਬਰ 2022 – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਪਣਾ ਡਾਇਮੰਡ ਜੁਬਲੀ ਵਰ੍ਹਾ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ । ਯੂਨੀਵਰਸਿਟੀ ਵੱਲੋਂ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਰਾਹੀਂ ਕਿਸਾਨ ਭਾਈਚਾਰੇ ਲਈ ਛੇ ਦਹਾਕਿਆਂ ਦੀ ਸੇਵਾ ਨੂੰ ਸਮਰਪਤ ਕੀਤੇ ਕਾਰਜਾਂ ਦਾ ਅਧਿਐਨ ਕਰਨ ਅਤੇ ਭਵਿੱਖੀ ਯੋਜਨਾਵਾਂ ਉਲੀਕਣ ਲਈ ਸਾਰਾ ਸਾਲ ਕਈ ਸਮਾਗਮ ਕਰਵਾਏ ਜਾਣਗੇ । ਇਹ ਸੰਬੰਧੀ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਵਰਣਨਯੋਗ ਹੈ ਕਿ ਪੀ.ਏ.ਯੂ. ਦੀ ਸਥਾਪਨਾ 1962 ਵਿੱਚ ਕੀਤੀ ਗਈ ਸੀ ਅਤੇ ਇਸਦਾ ਰਸਮੀ ਉਦਘਾਟਨ 8 ਜੁਲਾਈ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ।

ਡਾ. ਗੋਸਲ ਨੇ ਇਨਾਂ ਜਸਨਾਂ ਬਾਰੇ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਹੋਂਦ ਦੇ ਪਿਛਲੇ 60 ਸਾਲਾਂ ਦੌਰਾਨ, ਯੂਨੀਵਰਸਿਟੀ ਦਾ ਨਾਮ ਹਰੀ ਕ੍ਰਾਂਤੀ ਨਾਲ ਜੁੜ ਗਿਆ ਹੈ। ਇਸ ਦੇ ਵਿਗਿਆਨੀਆਂ ਅਤੇ ਸਾਬਕਾ ਵਿਦਿਆਰਥੀਆਂ ਨੇ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ ਅਤੇ ਬਹੁਤ ਸਾਰੇ ਵੱਕਾਰੀ ਪੁਰਸਕਾਰ ਜਿੱਤੇ ਹਨ ਜਿਨਾਂ ਵਿੱਚ ਵਿਸਵ ਭੋਜਨ ਪੁਰਸਕਾਰ, ਰਫੀ ਅਹਿਮਦ ਕਿਦਵਈ ਯਾਦਗਾਰੀ ਪੁਰਸਕਾਰ, ਸਾਂਤੀ ਸਵਰੂਪ ਭਟਨਾਗਰ ਪੁਰਸਕਾਰ, ਵਿਗਿਆਨ ਅਤੇ ਤਕਨਾਲੋਜੀ ਲਈ ਓਮ ਪ੍ਰਕਾਸ ਭਸੀਨ ਪੁਰਸਕਾਰ ਸਾਮਲ ਹਨ। ਇਸ ਤੋਂ ਇਲਾਵਾ ਵੱਕਾਰੀ ਪਦਮ ਭੂਸਣ ਅਤੇ ਪਦਮ ਸ੍ਰੀ ਸਮੇਤ ਕਈ ਹੋਰ ਪੁਰਸਕਾਰ ਵੀ ਝੋਲੀ ਪਾਏ । ਉਨਾਂ ਕਿਹਾ ਕਿ ਇਸ ਸੰਸਥਾ ਦਾ ਕਿਸਾਨੀ ਭਾਈਚਾਰੇ ਅਤੇ ਸਿੱਖਿਆ ਦੇ ਖੇਤਰ ਪ੍ਰਤੀ ਸਮਰਪਣ ਬੇਮਿਸਾਲ ਹੈ ਅਤੇ ਇਸ ਸਾਨਦਾਰ ਸੇਵਾ ਲਈ ਇਹ ਢੁਕਵੀਂ ਪ੍ਰਸ਼ੰਸਾ ਦੀ ਹੱਕਦਾਰ ਹੈ।

ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੇਸ਼ ਨੂੰ ਭੁੱਖਮਰੀ ਤੋਂ ਬਾਹਰ ਕੱਢਣ ਦੀ ਕਮਾਨ ਸੰਭਾਲੀ। ਇਸਦਾ ਨਾਮ ਭਾਰਤ ਵਿੱਚ ਖੇਤੀਬਾੜੀ ਖੋਜ ਲਈ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚ ਆਉਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾ ਦਿੱਤਾ ਹੈ। ਪੀਏਯੂ ਨੇ ਹੁਣ ਤੱਕ ਫਲਾਂ, ਫੁੱਲਾਂ, ਸਬਜ਼ੀਆਂ ਦਾ ਵਿਕਾਸ ਕੀਤਾ ਹੈ। ਪੀਏਯੂ ਵੱਲੋਂ ਖੇਤੀ ਨੂੰ ਲਗਾਤਾਰ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੀਏਯੂ ਪ੍ਰਬੰਧਨ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਵੀ ਕੰਮ ਕਰ ਰਿਹਾ ਹੈ।

ਯੂਨੀਵਰਸਿਟੀ ਵੱਲੋਂ ਕਿਸਾਨ ਭਾਈਚਾਰੇ ਦੀ ਛੇ ਦਹਾਕਿਆਂ ਦੀ ਸੇਵਾ ਨੂੰ ਸਮਰਪਿਤ ਕੰਮਾਂ ਦਾ ਅਧਿਐਨ ਕਰਨ ਅਤੇ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਰਾਹੀਂ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲਈ ਸਾਲ ਭਰ ਪ੍ਰੋਗਰਾਮ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਸੀ ਡਾ: ਗੋਸਲ ਨੇ ਅਧਿਆਪਕਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਪਿਛਲੇ 60 ਸਾਲਾਂ ਦੌਰਾਨ ਯੂਨੀਵਰਸਿਟੀ ਦਾ ਨਾਂ ਹਰੀ ਕ੍ਰਾਂਤੀ ਨਾਲ ਜੁੜਿਆ ਰਿਹਾ ਹੈ। ਇੱਥੋਂ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ ਹੈ।

ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ ਅਜਾਇਬ ਘਰ ਨਵੀਂ ਪੀੜ੍ਹੀ ਨੂੰ ਮਹਾਨ ਵਿਰਸੇ ਅਤੇ ਸੱਭਿਆਚਾਰ ਨਾਲ ਜੋੜੀ ਰੱਖਣ ਦਾ ਕੰਮ ਕਰ ਰਿਹਾ ਹੈ। ਇਸ ਦਾ ਨੀਂਹ ਪੱਥਰ 1 ਮਾਰਚ 1971 ਨੂੰ ਰੱਖਿਆ ਗਿਆ ਸੀ। ਇਤਿਹਾਸਕ ਅਤੇ ਦੁਰਲੱਭ ਸਿੱਕੇ, ਕਲਾਕ੍ਰਿਤੀਆਂ, ਖੇਤੀਬਾੜੀ ਦੇ ਸੰਦ, ਪੰਜਾਬ ਦੇ ਰਵਾਇਤੀ ਕੱਪੜੇ, ਜਾਨਵਰਾਂ ਦੀਆਂ ਸਜਾਵਟੀ ਵਸਤੂਆਂ, ਮਿੱਟੀ ਅਤੇ ਲੱਕੜ ਦੇ ਬਰਤਨ, ਕਿਸਾਨਾਂ ਦੁਆਰਾ ਪਹਿਨੇ ਜਾਂਦੇ ਰਵਾਇਤੀ ਕੋਟ, ਹੜੱਪਾ ਸੱਭਿਆਚਾਰ ਨਾਲ ਸਬੰਧਤ ਅਨਮੋਲ ਵਿਰਸੇ ਦੀਆਂ ਚੀਜ਼ਾਂ ਸੰਭਾਲੀਆਂ ਹੋਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

MeToo ਮਾਮਲੇ ‘ਚ ਘਿਰਿਆ ਪੰਜਾਬ ਦਾ IAS ਅਧਿਕਾਰੀ, ਪੜ੍ਹੋ ਕੀ ਹੈ ਮਾਮਲਾ

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਕੀਤਾ ਬਾਹਰ