ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ‘ਚ 11 ਲੋਕਾਂ ਦੀ ਮੌਤ

ਭੋਪਾਲ, 4 ਨਵੰਬਰ 2022 – ਮੱਧ ਪ੍ਰਦੇਸ਼ ਦੇ ਬੈਤੁਲ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬੈਤੁਲ ਜ਼ਿਲੇ ਦੇ ਝੱਲਰ ਥਾਣਾ ਖੇਤਰ ‘ਚ ਇਕ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ, ਜਿਸ ‘ਚ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਇਕ ਯਾਤਰੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੈਤੂਲ ਦੇ ਐਸਪੀ ਸ਼ਿਮਲਾ ਪ੍ਰਸਾਦ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ।

ਨਿਊਜ਼ ਏਜੰਸੀ ਏਐਨਆਈ ਨੇ ਇਸ ਹਾਦਸੇ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ ਅਤੇ ਕਾਰ ਕਿਵੇਂ ਧਮਾਕੇਦਾਰ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਕਾਰ ‘ਚ ਸਵਾਰ ਜ਼ਿਆਦਾਤਰ ਯਾਤਰੀਆਂ ਦੀ ਮੌਤ ਹੋ ਗਈ ਹੈ। ਬੱਸ ਦਾ ਸਿਰਫ਼ ਅਗਲਾ ਹਿੱਸਾ ਹੀ ਨੁਕਸਾਨਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

SHO ਸਮੇਤ 4 ਪੁਲਿਸ ਮੁਲਾਜ਼ਮ ਮੁਅੱਤਲ, ਜੂਏ ਦੀ 5 ਲੱਖ ਰਕਮ ਦਿਖਾਈ ਸਿਰਫ 45 ਹਜ਼ਾਰ

ਟਵਿੱਟਰ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਸ਼ੁਰੂ, ਪੜ੍ਹੋ ਕੰਪਨੀ ਦੀ ਕੀ ਹੈ ਯੋਜਨਾ