ਚੰਡੀਗੜ੍ਹ, 5 ਨਵੰਬਰ 2022 – ਸ਼ੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣੇ ਫੈਸਲੇ ਤੇ ਵਿਚਾਰ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਕਮੇਟੀ ਵੱਲੋਂ ਬੀਬੀ ਜਗੀਰ ਕੌਰ ਨੂੰ ਕੱਲ੍ਹ 6 ਨਵੰਬਰ ਦੇ 12 ਵਜੇ ਤੱਕ ਦਾ ਸਮਾਂ ਦਿੱਤਾ ਹੈ।
ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਬੀਬੀ ਜਗੀਰ ਕੌਰ ਆਪਣੇ ਚੋਣ ਲੜਨ ਦੇ ਫੈਸਲੇ ‘ਤੇ ਵਿਚਾਰ ਕਰਨ ਅਤੇ ਚੋਣ ਲੜਨ ਦਾ ਫੈਸਲਾ ਵਾਪਿਸ ਲੈਣ ਅਤੇ ਅਨੁਸ਼ਾਸਨ ਵਿੱਚ ਰਹਿਣ।
ਕੱਲ੍ਹ 12 ਵਜੇ ਫਿਰ ਮੀਟਿੰਗ ਹੋਵੇਗੀ ਅਤੇ ਜੇ ਬੀਬੀ ਨੇ ਚੋਣਾਂ ਲੜਣਾ ਦਾ ਅਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਕਮੇਟੀ ਆਪਣਾ ਅਗਲਾ ਫੈਸਲਾ ਲੇਵੇਗੀ।