- 10 ਜ਼ਿਲ੍ਹਿਆਂ ਵਿੱਚ ਬੀਜ ਦੀ ਘਾਟ
- ਬਾਜ਼ਾਰ ਵਿੱਚ 40 ਕਿਲੋ ਦੇ ਥੈਲੇ ਦਾ ਰੇਟ 1600 ਰੁਪਏ ਹੈ
ਚੰਡੀਗੜ੍ਹ, 6 ਨਵੰਬਰ 2022 – ਪੰਜਾਬ ਵਿੱਚ ਨਵੰਬਰ ਮਹੀਨੇ ਦੇ ਸ਼ੁਰੂ ਤੋਂ ਹੀ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੀਆਂ ਕਿਸਮਾਂ 122,187 ਅਤੇ 3086 ਦਾ ਬੀਜ ਸਬਸਿਡੀ ‘ਤੇ ਦੇਣ ਦਾ ਫੈਸਲਾ ਕੀਤਾ ਸੀ ਪਰ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਨਹੀਂ ਮਿਲ ਰਿਹਾ।
ਖਾਸ ਕਰਕੇ 122 ਅਤੇ 187 ਕਿਸਮ ਦਾ ਕਣਕ ਦਾ ਬੀਜ ਸਬਸਿਡੀ ‘ਤੇ ਹੈ ਪਰ ਉਪਲਬਧਤਾ ਘੱਟ ਹੈ। ਇਨ੍ਹਾਂ ਦੋਵਾਂ ਕਿਸਮਾਂ ਦੇ ਬੀਜਾਂ ਦੀ ਕਿਸਾਨਾਂ ਵਿੱਚ ਬਿਮਾਰੀਆਂ ਪ੍ਰਤੀ ਰੋਧਕ ਸ਼ਕਤੀ ਹੋਣ ਕਾਰਨ ਮੰਗ ਹੈ। 3086 ਕਿਸਮ ਉਪਲਬਧ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੀਜ ਨਵਾਂ ਨਹੀਂ ਹੈ। ਇਸ ਨੂੰ ਪਹਿਲਾਂ ਵੀ ਲਾ ਚੁੱਕੇ ਹਨ।
ਪ੍ਰਾਈਵੇਟ ਸਪਲਾਇਰ ਕੋਲ 187 ਅਤੇ 222 ਕਿਸਮਾਂ ਦੇ ਬੀਜ ਉਪਲਬਧ ਹਨ ਅਤੇ ਉਹ ਇਨ੍ਹਾਂ ਨੂੰ ਮਹਿੰਗੇ ਭਾਅ ‘ਤੇ ਵੇਚ ਰਹੇ ਹਨ। ਦੁਕਾਨਾਂ ‘ਤੇ 40 ਕਿਲੋ ਦੇ ਥੈਲੇ ਦਾ ਰੇਟ 1500 ਤੋਂ 1600 ਰੁਪਏ ਦੇ ਕਰੀਬ ਹੈ। ਇਹ ਬੀਜ ਕਿਸਾਨਾਂ ਨੂੰ ਸਾਢੇ 27 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ‘ਤੇ ਦਿੱਤਾ ਜਾ ਰਿਹਾ ਹੈ।