ਮੂਸੇਵਾਲਾ ਦਾ ਨਵਾਂ ਗੀਤ ‘VAAR’ ਰੀਲੀਜ਼, ਕੁੱਝ ਮਿੰਟਾਂ ‘ਚ ਹੀ ਹੋਇਆ Million ਤੋਂ ਪਾਰ

ਚੰਡੀਗੜ੍ਹ, 8 ਨਵੰਬਰ 2022 – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ ਰੀਲੀਜ਼ ਹੋ ਗਿਆ ਹੈ। ਗਾਣਾ ਆਉਂਦੇ ਹੀ ਸਿੱਧੂ ਦੇ ਫੈਨਸ ਨੇ ਬਹੁਤ ਪਿਆਰ ਦਿੱਤਾ ਹੈ। ਇਹ ਗੀਤ ਮਿੰਟਾਂ ‘ਚ ਮਿਲੀਅਨ ਪਾਰ ਹੋ ਗਿਆ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਐਸਵਾਈਐਲ’ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ। ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ। ਹਾਲਾਂਕਿ, ਬਾਅਦ ਵਿੱਚ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਸਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਦੱਸਿਆ ਕਿ 8 ਨਵੰਬਰ ਨੂੰ ਨਵਾਂ ਧਾਰਮਿਕ ਗੀਤ ‘ਵਾਰ’ ਰਿਲੀਜ਼ ਹੋ ਰਿਹਾ ਹੈ।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਹਰੀ ਸਿੰਘ ਨਲਵਾ ਦੇ ਜੀਵਨ ਅਤੇ ਸਾਹਸ ਨੂੰ ਪੇਸ਼ ਕਰਦਾ ਹੈ। ਉਹ ਹਰੀ ਸਿੰਘ ਨਲਵਾ ਬਾਰੇ ਗਾਉਂਦਾ ਹੈ ਕਿ ਮਹਾਨ ਸੂਰਬੀਰ ਦਾ ਅਫਗਾਨਾ ਨੂੰ ਇਹਨਾਂ ਡਰ ਸੀ ਅਫਗਾਨ ਲੋਕਾਂ ਨੇ ਸਲਵਾਰਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹ ਦੂਰੋਂ ਔਰਤਾਂ ਵਾਂਗ ਦਿਖਾਈ ਦੇਣ, ਕਿਉਂਕਿ ਹਰੀ ਸਿੰਘ ਨਲਵਾ ਔਰਤਾਂ ‘ਤੇ ਹਮਲਾ ਨਹੀਂ ਕਰਦਾ ਸੀ।

ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਹਿਲੇ ਹੀ ਘੰਟੇ ‘ਚ 20 ਲੱਖ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਜਦਕਿ 6 ਲੱਖ ਦੇ ਕਰੀਬ ਲੋਕਾਂ ਨੇ ਇਸ ਦਾ ਲਾਈਕ ਬਟਨ ਦਬਾਇਆ ਹੈ। ਇਸ ਗੀਤ ਦਾ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ ਜਦੋਂਕਿ ਵਿਜੁਆਲ ਨੂੰ ਕੰਪੋਜ਼ ਨਵਕਰਨ ਬਰਾੜ ਨੇ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ਦੀਪਕ ਟੀਨੂ ਨੂੰ ਭਜਾਉਣ ਵਾਲਾ ਗੈਂਗ ਹਥਿਆਰਾਂ ਸਮੇਤ ਕਾਬੂ

ਨਸ਼ੇ ਦੀ ਹਾਲਤ ‘ਚ ਪੁਲਿਸ ਮੁਲਾਜ਼ਮ ਨੇ ਬਾਈਕ ਸਵਾਰ ਤੋਂ ਮੰਗੇ ਪੈਸੇ, ਵੀਡੀਓ ਵਾਇਰਲ