ਲੁਧਿਆਣਾ, 9 ਨਵੰਬਰ 2022 – ਜ਼ਿਲ੍ਹਾ ਲੁਧਿਆਣਾ ਵਿੱਚ ਦੇਰ ਰਾਤ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਹਾਦਸਾ ਵਾਪਰ ਗਿਆ। ਵਿਧਾਇਕ ਗੁਰਦਿੱਤ ਸਿੰਘ ਦੀ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ‘ਚ ਵਿਧਾਇਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਬੱਦੋਵਾਲ ਗੇਟ ਨੇੜੇ ਆ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਇੱਕ ਕਾਰ ਨੇ ਬ੍ਰੇਕ ਲਗਾ ਦਿੱਤੀ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਿਧਾਇਕ ਦੀ ਕਾਰ ਪਿੱਛੇ ਤੋਂ ਟਕਰਾ ਗਈ।
ਬ੍ਰੇਕ ਲਗਾਉਣ ਨਾਲ ਕਾਰ ਦਾ ਬੰਪਰ ਖਰਾਬ ਹੋ ਗਿਆ ਹੈ। ਗੱਡੀ ਦੇ ਨੁਕਸਾਨੇ ਜਾਣ ਤੋਂ ਬਾਅਦ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ। ਵਿਧਾਇਕ ਗੁਰਦਿੱਤ ਸਿੰਘ ਨੂੰ ਸੁਰੱਖਿਅਤ ਚੰਡੀਗੜ੍ਹ ਭੇਜ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਗੁਰਦਿੱਤ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਚੰਡੀਗੜ੍ਹ ਜਾ ਰਿਹਾ ਸੀ। ਅਚਾਨਕ ਅੱਗੇ ਜਾ ਰਹੀ ਕਾਰ ਨੇ ਬ੍ਰੇਕ ਲਗਾ ਦਿੱਤੀ। ਖ਼ਰਾਬ ਵਿਜ਼ੀਬਿਲਟੀ ਹੋਣ ਕਾਰਨ ਕਾਰ ਸਾਹਮਣੇ ਤੋਂ ਆ ਰਹੇ ਵਾਹਨ ਨਾਲ ਜਾ ਟਕਰਾਈ ਪਰ ਬਚਾਅ ਹੋ ਗਿਆ। ਗੁਰਦਿੱਤ ਸਿੰਘ ਨੇ ਦੱਸਿਆ ਕਿ ਉਸ ਦੇ ਸਰੀਰ ਨੂੰ ਇੱਕ ਵਾਰ ਝਟਕਾ ਜ਼ਰੂਰ ਲੱਗਾ ਹੈ ਪਰ ਕੋਈ ਬਾਹਰੀ ਸੱਟ ਨਹੀਂ ਹੈ। ਬਾਕੀ ਨਿਸ਼ਚਿਤ ਤੌਰ ‘ਤੇ ਇੱਕ ਵਾਰ ਮੁੱਢਲੀ ਜਾਂਚ ਕਰਵਾਉਣਗੇ।
ਫਿਲਹਾਲ ਉਹ ਚੰਡੀਗੜ੍ਹ ਜਾ ਰਹੇ ਹਨ। ਦੱਸ ਦੇਈਏ ਕਿ ਪਰਾਲੀ ਸਾੜਨ ਕਾਰਨ ਸੜਕਾਂ ‘ਤੇ ਧੂੰਆਂ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਹਰ ਰੋਜ਼ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।