ਨਵੀਂ ਦਿੱਲੀ, 9 ਨਵੰਬਰ 2022 – ਜਸਟਿਸ ਡੀਵਾਈ ਚੰਦਰਚੂੜ ਭਾਰਤ ਦੇ 50ਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਡੀਵਾਈ ਚੰਦਰਚੂੜ ਨੂੰ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਵਜੋਂ ਅਹੁਦੇ ਦੀ ਸਹੁੰ ਚੁਕਾਈ।
ਜਸਟਿਸ ਡੀਵਾਈ ਚੰਦਰਚੂੜ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਯੂਯੂ ਲਲਿਤ ਦੀ ਥਾਂ ਲਈ ਹੈ। ਜਸਟਿਸ ਲਲਿਤ ਦਾ ਸੀਜੇਆਈ ਵਜੋਂ 74 ਦਿਨਾਂ ਦਾ ਛੋਟਾ ਕਾਰਜਕਾਲ ਸੀ ਜੋ 8 ਨਵੰਬਰ ਨੂੰ ਖ਼ਤਮ ਹੋਇਆ ਸੀ। ਹੁਣ ਜਸਟਿਸ ਚੰਦਰਚੂੜ ਦੋ ਸਾਲ ਯਾਨੀ 10 ਨਵੰਬਰ 2024 ਤੱਕ ਸੀਜੇਆਈ ਹੋਣਗੇ।