ਫ਼ਰੀਦਕੋਟ, 10 ਨਵੰਬਰ 2022 – ਬਰਗਾੜੀ ਘਟਨਾਵਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਅੱਜ ਸਵੇਰੇ-ਸਵੇਰੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ।
ਬੇਅਦਬੀ ਮਾਮਲੇ ਚ ਨਾਮਜ਼ਦ ਇੱਕ ਹੋਰ ਡੇਰਾ ਪ੍ਰੇਮੀ ਦਾ ਦੋ ਮੋਟਰਸਾਈਕਲਾ ਤੇ ਪੰਜ ਅਣਪਛਾਤੇ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸੇਵਰ ਸਮੇਂ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਆਪਣੀ ਦੁਕਾਨ ਖੋਲ੍ਹਣ ਲੱਗਾ ਸੀ ਉਸ ਸਮੇਂ ਉਸ ਦਾ ਗੰਨਮੈਨ ਵੀ ਨਾਲ ਸੀ। ਉਸੇ ਸਮੇਂ ਪੰਜ ਅਣਪਛਾਤੇ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਡੇਰਾ ਪ੍ਰੇਮੀ ਦੇ ਗੰਨਮੈਨ ਤੇ ਵੀ ਗੋਲੀਆਂ ਲੱਗੀਆਂ ਤੇ ਨਾਲ ਦੀ ਦੁਕਾਨ ਵਾਲੇ ਦੀ ਵੀ ਗੋਲੀ ਲੱਗਣ ਦੀ ਸੂਚਨਾ ਹੈ।
ਦੱਸਿਆ ਜਾਂਦਾ ਹੈ ਕਿ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਰਿਕਾਰਡ ਹੋ ਗਈ ਹੈ। ਪੁਲੀਸ ਵੱਲੋਂ ਚਾਰੇ ਪਾਸੇ ਨਾਕਾਬੰਦੀ ਕਰ ਕੇ ਹਾਈ ਅਲਰਟ ਕਰ ਦਿੱਤਾ ਗਿਆ ਹੈ।