ਜਲੰਧਰ, 10 ਨਵੰਬਰ 2022 – ਇਨਕਮ ਟੈਕਸ ਦੀ ਟੀਮ ਨੇ ਅੱਜ ਤੜਕੇ ਜਲੰਧਰ ਸ਼ਹਿਰ ‘ਚ ਦੋ ਥਾਵਾਂ ‘ਤੇ ਆਪਣਾ ਸਰਚ ਅਭਿਆਨ ਚਲਾਇਆ। ਇਨਕਮ ਟੈਕਸ ਦੀ ਟੀਮ ਨੇ ਅੱਜ ਤੜਕੇ ਹੀ ਸ਼ਹਿਰ ਦੇ ਇੱਕ ਮਸ਼ਹੂਰ ਉਦਯੋਗਪਤੀ ਅਤੇ ਇੱਕ ਲੀਡਰ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਦਸਤਕ ਦਿੱਤੀ ਹੈ। ਇਨਕਮ ਟੈਕਸ ਅਧਿਕਾਰੀਆਂ ਨੇ ਉਨ੍ਹਾਂ ਦੇ ਘਰਾਂ ਅਤੇ ਦਫਤਰਾਂ ‘ਚ ਪਹੁੰਚ ਕੇ ਘਰਾਂ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪਤਾ ਲੱਗਾ ਹੈ ਕਿ ਦੋਵਾਂ ਦੇ ਖਾਤਿਆਂ ਅਤੇ ਕਾਰੋਬਾਰੀ ਰਿਕਾਰਡ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਲੰਧਰ ਵਿਚ ਸਰਚ ਅਭਿਆਨ ਚਲਾਉਣ ਵਾਲੇ ਆਮਦਨ ਕਰ ਅਧਿਕਾਰੀਆਂ ਦੀਆਂ ਟੀਮਾਂ ਲੁਧਿਆਣਾ ਅਤੇ ਸ੍ਰੀਨਗਰ ਤੋਂ ਆਈਆਂ ਹਨ। ਸਥਾਨਕ ਪੱਧਰ ‘ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਚ ਅਭਿਆਨ ਚਲਾਉਣ ਲਈ ਪੰਜਾਬ ਪੁਲਿਸ ਨੂੰ ਨਾਲ ਲਿਆਉਣ ਦੀ ਬਜਾਏ ਕੇਂਦਰੀ ਏਜੰਸੀ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਨੂੰ ਨਾਲ ਲਿਆਇਆ ਹੈ।