- ਪੁਲਿਸ ਲਾਈਨ ‘ਚ ਤਾਇਨਾਤ ਸੀ
ਲੁਧਿਆਣਾ, 10 ਨਵੰਬਰ 2022 – ਲੁਧਿਆਣਾ ਵਿੱਚ ਅੱਜ ਇੱਕ ASI ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਅੱਜ ਸਵੇਰੇ ਬਾਕੀ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਲਾਸ਼ ਕਮਰੇ ਵਿੱਚ ਪਈ ਦੇਖੀ।
ਮੁਲਾਜ਼ਮਾਂ ਨੇ ਮੌਕੇ ’ਤੇ ਸਬੰਧਤ ਥਾਣੇ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਰਨ ਵਾਲਾ ਏਐਸਆਈ ਮਨੋਹਰ ਲਾਲ ਹੈ। ਜੂਨ ਮਹੀਨੇ ਤੱਕ ਉਹ ਸਰਾਭਾ ਨਗਰ ਥਾਣੇ ਵਿੱਚ ਮਲਖਾਨੇ ਦਾ ਮੁਨਸ਼ੀ ਸੀ। ਇਸ ਸਮੇਂ ਉਹ ਪੁਲੀਸ ਲਾਈਨਜ਼ ਵਿੱਚ ਤਾਇਨਾਤ ਸੀ।
ਇਸ ਦੌਰਾਨ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨੋਹਰ ਲਾਲ ਡਿਪਰੈਸ਼ਨ ਵਿੱਚ ਸੀ। ਡਿਪ੍ਰੈਸ਼ਨ ਦਾ ਕਾਰਨ ਕੀ ਸੀ ਜਾਂ ਮਨ ‘ਚ ਕੀ ਤਣਾਅ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।