ASI ਤੇ ਡਰਾਈਵਰ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਰਾਜਪੁਰਾ, 16 ਨਵੰਬਰ 2022 – ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵਿਜੀਲੈਂਸ ਲਗਾਤਾਰ ਬਿਹਤਰ ਕੰਮ ਕਰ ਰਹੀ ਹੈ। ਇੰਡੀਅਨ ਰਿਜ਼ਰਵ ਬਟਾਲੀਅਨ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਅਤੇ ਇੱਕ ਡਰਾਈਵਰ ਨੂੰ ਲੁਧਿਆਣਾ ਵਿਜੀਲੈਂਸ ਨੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਕੁਝ ਵਾਹਨਾਂ ਨੂੰ ਅੰਤਰਰਾਜੀ ਚੈੱਕ ਪੋਸਟ ਸ਼ੰਭੂ ਜ਼ਿਲ੍ਹਾ ਪਟਿਆਲਾ ਵਿਖੇ ਬਿਨਾਂ ਟੈਕਸ ਲਏ ਦਾਖਲ ਕਰਵਾਉਂਦੇ ਸਨ। ਮੁਲਜ਼ਮ ਡਰਾਈਵਰ ਰਾਹੀਂ ਉਨ੍ਹਾਂ ਗੱਡੀਆਂ ਵਾਲਿਆਂ ਨਾਲ ਸੈਟਿੰਗ ਕਰਕੇ ਉਨ੍ਹਾਂ ਤੋਂ ਪੈਸੇ ਵਸੂਲ ਰਿਹਾ ਸੀ।

ਇਸ ਮਾਮਲੇ ਵਿੱਚ ਕੈਲਾਸ਼ ਕੁਮਾਰ ਵਾਸੀ ਜਨਕਪੁਰੀ ਜੋ ਕਿ ਸਕਰੈਪ ਦਾ ਕਾਰੋਬਾਰ ਕਰਦਾ ਹੈ, ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਸਕਰੈਪ ਨਾਲ ਭਰੇ ਦੋ ਟਰੱਕ ਬਿਨਾਂ ਟੈਕਸ ਦਿੱਤੇ ਅੰਤਰਰਾਜੀ ਚੈਕ ਪੋਸਟ ਸ਼ੰਭੂ ਪਾਰ ਕਰਨ ਬਦਲੇ ਏਐਸਆਈ 80,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਕੈਲਾਸ਼ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਦੇ ਨਾਲ-ਨਾਲ ਉਸ ਦਾ ਡਰਾਈਵਰ ਅਤੇ ਹੋਰ ਸਬੰਧਤ ਸਟਾਫ਼ ਵੀ ਬਿਨਾਂ ਟੈਕਸ ਤੋਂ ਟਰੱਕ ਨੂੰ ਪਾਰ ਕਰਵਾਉਣ ਲਈ ਹਰ ਮਹੀਨੇ ਰਿਸ਼ਵਤ ਲੈਣ ਵਿੱਚ ਸ਼ਾਮਲ ਹੈ। ਫੜੇ ਗਏ ਮੁਲਜ਼ਮ ਦਾ ਨਾਂ ਏਐਸਆਈ ਗੁਰਜਿੰਦਰ ਸਿੰਘ ਹੈ। ਉਹ ਆਪਣੇ ਡਰਾਈਵਰ ਨੂੰ ਵਿਚੋਲਗੀ ਦਾ ਕੰਮ ਕਰਵਾ ਕੇ ਲੋਕਾਂ ਤੋਂ ਪੈਸੇ ਵਸੂਲਦਾ ਸੀ।

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਪੁਲਿਸ ਅਧਿਕਾਰੀ ਦੀ ਵਿਚੋਲੀ ਕਰਨ ਵਾਲੇ ਡਰਾਈਵਰ ਪਿਊਸ਼ ਆਨੰਦ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਓਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮ ਅਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਪੰਜਾਬ ‘ਚ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਚੱਕਾ ਜਾਮ ਦਾ ਐਲਾਨ, ਮੰਗਾਂ ਨਾ ਮੰਨੇ ਜਾਣ ‘ਤੇ ਕਰਨਗੇ ਅੰਦੋਲਨ ਤੇਜ਼

ਅਦਾਲਤ ਨੇ ਨੌਜਵਾਨ ਤੇ ਔਰਤ ਨੂੰ ਸੁਣਾਈ 10-10 ਸਾਲ ਦੀ ਕੈਦ, ਪੜ੍ਹੋ ਪੂਰੀ ਖ਼ਬਰ