ਗੰਨ ਕਲਚਰ ਨੂੰ ਲੈ ਕੇ ਯੂਥ ਕਾਂਗਰਸ ਨੇ ਸਰਕਾਰ ਨੂੰ ਘੇਰਿਆ : ਢਿੱਲੋਂ ਨੇ ਕਿਹਾ- ਗੈਂਗਸਟਰਾਂ ਨੂੰ ਖੁੱਲ੍ਹੀ ਛੋਟ, ਸੁਰੱਖਿਆ ਲਈ ਰੱਖੇ ਲਾਇਸੈਂਸੀ ਹਥਿਆਰ ਖੋਹਣ ਦੀ ਤਿਆਰੀ

  • ਪੰਜਾਬ ਯੂਥ ਕਾਂਗਰਸ ਨੇ ਗੀਤਾਂ ‘ਤੇ ਮਨਮਾਨੇ ਢੰਗ ਨਾਲ ਪਾਬੰਦੀ ਲਾਉਣ ਅਤੇ ਲਾਇਸੈਂਸ ਦੀ ਸਮੀਖਿਆ ਦੇ ਮਨਮਾਨੇ ਹੁਕਮਾਂ ਦਾ ਕੀਤਾ ਵਿਰੋਧ
  • “ਇਹ ਆਰਟੀਕਲ 19(2) ਦੇ ਤਹਿਤ ਬੀ.ਆਰ. ਅੰਬੇਦਕਰ ਦੁਆਰਾ ਨਿਰਧਾਰਿਤ ਸੰਵਿਧਾਨ ਦੇ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਬਿਨਾਂ ਕਿਸੇ ਮਿਆਰੀ ਪ੍ਰਕਿਰਿਆ ਦੇ ਆਦੇਸਾਂ ਨੂੰ ਲਾਗੂ ਕਰਨਾ ਅਫਸਰਸ਼ਾਹੀ ਦੇ ਹੱਥੋਂ ਆਮ ਨਾਗਰਿਕਾਂ ਨੂੰ ਪਰੇਸ਼ਾਨ ਕਰਨਾ ਹੈ” – ਬਰਿੰਦਰ ਸਿੰਘ ਢਿੱਲੋਂ

ਜਲੰਧਰ, 17 ਨਵੰਬਰ 2022 – ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਹਲਕਾ ਇੰਚਾਰਜ ਅਜੈ ਚਿਕਾਰਾ ਨੇ ਸਰਕਾਰ ਵੱਲੋਂ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਮਨਮਾਨੇ ਢੰਗ ਨਾਲ ਗੀਤਾਂ ‘ਤੇ ਪਾਬੰਦੀ ਲਾਉਣ ਅਤੇ ਲਾਇਸੈਂਸਾਂ ਦੀ ਨੂੰ ਮੁੜ ਤੋਂ ਸਮੀਖਿਆ ਕਰਨ ਦੇ ਲਏ ਗਏ ਫੈਸਲੇ ਦਾ ਵਿਰੋਧ ਕੀਤਾ।

ਉਹਨਾਂ ਨੇ ਇਸ ‘ਤੇ ਜ਼ੋਰ ਦਿੰਦਿਆ ਕਿਹਾ ਕਿ ਅਸੀਂ ਵੀ ਬੰਦੂਕ ਸੱਭਿਆਚਾਰ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਵਿਰੁੱਧ ਹਾਂ ਪਰ ਪਾਬੰਦੀ ਲਗਾਉਣਾ ਕੋਈ ਹੱਲ ਨਹੀਂ ਹੈ। ਉਹਨਾਂ ਕਿਹਾ ਕਿ ਇਹ ਗੈਂਗਸਟਰਵਾਦ ਗੀਤਾਂ ਦੇ ਪ੍ਰਚਾਰ ਕਰਕੇ ਨਹੀਂ ਸਗੋਂ ਬੇਰੋਜ਼ਗਾਰੀ ਅਤੇ ਸ਼ਾਸਨ ਪ੍ਰਣਾਲੀ ਵਿੱਚ ਅਨਿਮਤੀਆਂ ਕਾਰਨ ਪੈਦਾ ਹੋਇਆ ਹੈ। ਇਸ ਨੂੰ ਖਤਮ ਕਰਨ ਲਈ ਅਜਿਹੇ ਐਲਾਨਾਂ ਦੀ ਬਜਾਏ ਸਿੱਖਿਆ, ਸਾਹਿਤ ਅਤੇ ਖੇਡਾਂ ਨੂੰ ਵੱਡੇ ਪੱਧਰ ‘ਤੇ ਪ੍ਰਫੁੱਲਤ ਕਰਕੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਅਜਿਹੇ ਫੈਸਲਿਆਂ ਦੇ ਨਾਲ ਜ਼ਮੀਨੀ ਪੱਧਰ ‘ਤੇ ਕੁਝ ਨਹੀਂ ਬਦਲੇਗਾ।

ਇਸ ਦੌਰਾਨ ਪੰਜਾਬ ਯੂਥ ਕਾਂਰਸ ਪ੍ਰਧਾਨ ਸ. ਬਰਿੰਦਰ ਢਿੱਲੋਂ ਜੀ ਨੇ ਕਈ ਗਾਇਕਾਂ ਨੂੰ ਵੀ ਬੁਲਾਇਆ ਸੀ ਉਸਨਾ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਖੁਲਾਸਾ ਵੀ ਕੀਤਾ। ਪਰ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਸੁਰੱਖਿਆ ਅਤੇ ਸਰਕਾਰੀ ਆਦੇਸ਼ਾਂ ਦੇ ਗਲਤ ਪਾਸੇ ਹੋਣ ਦੇ ਦਬਾਅ ਕਾਰਨ ਆਦੇਸਾਂ ਦੇ ਵਿਰੁੱਧ ਬੋਲਣ ਤੋਂ ਡਰਦੇ ਹਨ।

ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦਫ਼ਤਰ ਵਿੱਚ ਬੀ.ਆਰ.ਅੰਬੇਦਕਰ ਦੀਆਂ ਤਸਵੀਰਾਂ ਲਗਾਉਣਾ ਅਤੇ ਧਾਰਾ 19 ਵਿੱਚ ਦਰਸਾਏ ਗਏ ਵਿਸ਼ਵਾਸ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਕਰਨਾ ਮਹਾਨ ਸ਼ਖ਼ਸੀਅਤ ਦਾ ਨਿਰਾਦਰ ਹੈ। ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ ਦੇ ਵਿਚਾਰਾਂ ਅਤੇ ਅਸਲੀਅਤ ਨੂੰ ਪ੍ਰਗਟਾਉਣ ਦੀ ਕਲਾ ਅਤੇ ਸੰਸਕ੍ਰਿਤੀ ‘ਤੇ ਪਾਬੰਦੀ ਕਿਵੇਂ ਲਗਾ ਸਕਦੀ ਹੈ, ਇਹ ਮਨਮਾਨੇ ਹੁਕਮ ਬੀ.ਆਰ. ਅੰਬੇਦਕਰ ਦੁਆਰਾ ਸੰਵਿਧਾਨ ਵਿੱਚ ਦਿੱਤੇ ਗਏ ਸਿਧਾਂਤਾਂ ਦੀ ਉਲੰਘਣਾ ਹੈ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਬੰਦੂਕ ਦੇ ਲਾਇਸੈਂਸ ਦੀ ਸਮੀਖਿਆ ਦੇ ਹੁਕਮਾਂ ਨਾਲ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਬਜਾਏ ਆਮ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਹੋਵੇਗੀ। ਕਾਨੂੰਨ ਅਤੇ ਵਿਵਸਥਾ ਦੇ ਨਾਮ ‘ਤੇ ਤੁਸੀਂ ਬਿਨਾਂ ਕਿਸੇ ਮਿਆਰੀ ਸੰਚਾਲਨ ਪ੍ਰਕਿਰਿਆ ਦੇ ਆਪਣੇ ਕਾਰਜਕਾਰੀ ਆਦੇਸਾਂ ਦੁਆਰਾ ਸਰਕਾਰ ਅਫਸ਼ਰਸ਼ਾਹੀ ਸ਼ਕਤੀਆਂ ਨੂੰ ਲਾਗੂ ਕਰ ਰਹੀ ਹੈ। ਜਦੋਂ ਗੈਂਗਸਟਰ ਗੈਰ-ਲਾਇਸੈਂਸੀ ਹਥਿਆਰਾਂ ਦੀ ਵਰਤੋਂ ਕਰ ਵਪਾਰੀਆਂ ਨੂੰ ਧਮਕੀਆਂ ਦੇਣ ਦੇ ਨਾਲ-ਨਾਲ ਆਮ ਆਦਮੀ ਦੀ ਲੁੱਟ ਖੋਹ ਅਤੇ ਜਬਰੀ ਵਸੂਲੀ ਕਰ ਰਹੇ ਹਨ ਤਾਂ ਸਰਕਾਰ ਪੰਜਾਬੀਆਂ ਨੂੰ ਰਾਹਤ ਦੇਣ ਦੀ ਬਜਾਏ ਆਮ ਆਦਮੀ ਨੂੰ ਹੋਰ ਦੁਖੀ ਕਰ ਰਹੀ ਹੈ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰੀ ਨੀਤੀ ਵਿੱਚ ਇਹ ਬੇਸਮਝੀ ਦੀ ਵਰਤੋਂ ਜ਼ਮੀਨੀ ਹਕੀਕਤ ਨਾਲ ਸੰਪਰਕ ਦੀ ਘਾਟ ਅਤੇ ਪੰਜਾਬ ਦੀ ਸਮਝ ਦੇ ਨਾਲ-ਨਾਲ ਆਮ ਆਦਮੀ ਅਤੇ ਉਸ ਦੀਆਂ ਸਮੱਸਿਆਵਾਂ ਬਾਰੇ ਬੇਪਰਵਾਹੀ ਦੀ ਗੱਲ ਕਰਦੀ ਹੈ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਜੇਕਰ ਹੁਕਮ ਵਾਪਸ ਨਾ ਲਏ ਗਏ ਤਾਂ ਅੰਤ ਵਿੱਚ ਉਹ ਐਸਐਸਪੀ ਦਫ਼ਤਰ ਅੱਗੇ ਗੀਤ ਚਲਾ ਕੇ ਇਸ ਹੁਕਮ ਦੀ ਉਲੰਘਣਾ ਕਰਨਗੇ। ਬਰਿੰਦਰ ਢਿੱਲੋਂ ਨੇ ਕਿਹਾ ਕਿ ਉਹ ਅਜਿਹੇ ਮਨਮਾਨੇ ਹੁਕਮਾਂ ਨੂੰ ਲਾਗੂ ਨਾ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਵੀ ਕਰਨਗੇ।

ਇਸ ਮੌਕੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਦੀਪਕ ਖੋਸਲਾ, ਜਤਿੰਦਰ ਜੌਨੀ, ਜਗਦੀਪ ਰਾਏ, ਸੰਨੀ ਕੁਮਾਰ, ਜੈ ਅਭਿਸ਼ੇਕ, ਰੋਹਿਤ ਗੰਭੀਰ ਐਡਵੋਕੇਟ, ਗੌਰਵ ਸ਼ਰਮਾ ਅਤੇ ਸ਼ੁਬਮ ਮਲਹੋਤਰਾ ਵੀ ਸਨ। ਇਸ ਤੋਂ ਇਲਾਵਾ ਭਾਰਤ ਜੋੜੋ ਯਾਤਰਾ ਨੂੰ ਸਫ਼ਲ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਲਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀਆਂ 13 ਜੇਲ੍ਹਾਂ ‘ਚ ਜਲਦ ਲੱਗਣਗੇ ਜੈਮਰ: ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਪੇਸ਼ ਕੀਤੀ ਸਟੇਟਸ ਰਿਪੋਰਟ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ਰੱਦ