ਲੁਧਿਆਣਾ, 17 ਨਵੰਬਰ 2022 – ਲੁਧਿਆਣਾ ਵਿੱਚ ਖੁੱਲ੍ਹੇਆਮ ਨਸ਼ੇ ਦੀ ਤਸਕਰੀ ਹੋ ਰਹੀ ਹੈ। ਸ਼ਹਿਰ ਵਿੱਚ ਭੰਗ ਅਤੇ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਲੁਧਿਆਣਾ ‘ਚ ਸ਼ਰੇਆਮ ਵਿਕ ਰਹੇ ਨਸ਼ੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਲੁਧਿਆਣਾ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਉਹੀ ਇਲਾਕਾ ਹੈ ਜਿੱਥੇ ਡੀਜੀਪੀ ਗੌਰਵ ਯਾਦਵ ਛਾਪੇਮਾਰੀ ਕਰਨ ਪਹੁੰਚੇ ਸਨ ਅਤੇ ਪੁਲੀਸ ਦੇ ਹੱਥਾਂ ਵਿੱਚ ਹੈਰੋਇਨ ਦੀਆਂ ਛੋਟੀਆਂ-ਛੋਟੀਆਂ ਪੁੜੀਆਂ ਹੀ ਲੱਗੀਆਂ ਸਨ।
ਵਾਇਰਲ ਹੋ ਰਹੀ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਵਿਅਕਤੀ ਪਾਰਕ ਨੇੜੇ ਕੁਰਸੀ ‘ਤੇ ਬੈਠ ਕੇ ਨਸ਼ਾ ਵੇਚ ਰਿਹਾ ਹੈ। ਨਾਬਾਲਗ ਨੌਜਵਾਨ ਆਉਂਦੇ ਹਨ ਅਤੇ ਉਸ ਤੋਂ 70 ਰੁਪਏ ਵਿੱਚ ਭੰਗ ਦੀਆਂ ਪੁੜੀਆਂ ਖਰੀਦਦੇ ਹਨ। ਇਹ ਵਾਇਰਲ ਵੀਡੀਓ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਇੱਕ ਵਾਰ ਫੇਰ ਸਵਾਲ ਖੜ੍ਹੇ ਕਰ ਰਹੀ ਹੈ।