ਚੰਡੀਗੜ੍ਹ, 17 ਨਵੰਬਰ 2022 – ਸੰਗਰੂਰ ਤੋਂ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ।
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਤੋਂ ਬਾਅਦ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕੇ ਪੰਜਾਬ ਲਈ ਅਮਿਤ ਸ਼ਾਹ ਨੇ ਜੋ ਕਿਹਾ ਸੀ, ਉਸ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ, ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ, ਇਸ ਦਾ ਜਵਾਬ ਅਮਿਤ ਸ਼ਾਹ ਹੀ ਦੇ ਸਕਦੇ ਹਨ।
ਅੱਗੇ ਮਾਨ ਨੇ ਕਿਹਾ ਕੇ ਜੋ ਵੀ ਸਿੱਖੀ ਦਾ ਪ੍ਰਚਾਰ ਕਰਦਾ ਹੈ ਉਸ ਨੂੰ ਨਫਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਚਾਹੇ ਉਹ ਅਮ੍ਰਿਤਪਾਲ ਜਾਂ ਕੋਈ ਹੋਰ ਹੋਵੇ। ਦੇਸ਼ ਵਿੱਚ ਸਿੱਖਾਂ ਲਈ ਅਤੇ ਮੁਸਲਮਾਨਾਂ ਲਈ ਵੱਖਰਾ ਕਾਨੂੰਨ ਕੰਮ ਕਰ ਰਿਹਾ ਹੈ। ਇੱਥੋਂ ਤੱਕ ਕਿ ਕਸ਼ਮੀਰ ਵਿੱਚ ਪ੍ਰੈਸ ਵੀ ਆਪਣਾ ਰੋਲ ਨਹੀਂ ਨਿਭਾ ਰਹੀ, ਉਹ ਵੀ ਪੂਰੀ ਤਰ੍ਹਾਂ ਅਜ਼ਾਦ ਨਹੀਂ ਹੈ, ਅਤੇ ਹੁਣ ਪੰਜਾਬ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ, ਪੰਜਾਬ ਦੇ ਮੀਡੀਆ ਘਰਾਣਿਆਂ ਨੂੰ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ਜਿਸ ਕਾਰਨ ਉਹ ਸੱਚਾਈ ਦਿਖਾਉਣ ਦੇ ਸਮਰੱਥ ਨਹੀਂ ਹਨ।