- ਪੰਜਾਬ ਦੀ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਅੰਮ੍ਰਿਤਪਾਲ ਨੂੰ ਕੀਤਾ ਚੈਲੰਜ,
- ਮੇਰੇ ਸਵਾਲਾਂ ਦੇ ਜਵਾਬ ਦਿਓ, ਕੱਲੀ ਟੱਕਰਾਂਗੀ, ਸਿਰਫ ਮੀਡੀਆ ਹੋਵੇਗਾ ਮੌਜੂਦ,
- ਜੇ ਜਵਾਬ ਨੇ ਦੇ ਸਕਿਆ ਤਾਂ ਅੰਮ੍ਰਿਤਪਾਲ ਖੁਦ ਵਾਪਿਸ ਪਰਤ ਜਾਵੇ ਦੁਬਈ
ਅੰਮ੍ਰਿਤਸਰ, 18 ਨਵੰਬਰ 2022 – ਪੰਜਾਬ ਦੀ ਸਾਬਕਾ ਮੰਤਰੀ ਅਤੇ ਦੁਰਗਿਆਣਾ ਮੰਦਿਰ ਕਮੇਟੀ ਅੰਮ੍ਰਿਤਸਰ ਦੀ ਮੁਖੀ ਲਕਸ਼ਮੀਕਾਂਤਾ ਚਾਵਲਾ ਨੇ “ਪੰਜਾਬ ਦਾ ਵਾਰਿਸ” ਦੇ ਜਥੇਦਾਰ ਅੰਮ੍ਰਿਤਪਾਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਸ ਨੇ ਅੰਮ੍ਰਿਤਪਾਲ ਨੂੰ ਵਿਦੇਸ਼ੀ ਏਜੰਸੀਆਂ ਲਈ ਕੰਮ ਕਰਨ ਵਾਲਾ ਦੱਸਿਆ ਅਤੇ ਲਕਸ਼ਮੀਕਾਂਤਾ ਨੇ ਅੰਮ੍ਰਿਤਪਾਲ ਨੂੰ ਚੈਲੰਜ ਕੀਤਾ ਹੈ ਕੇ ਉਹ ਅੰਮ੍ਰਿਤਸਰ ਆ ਕੇ ਉਸ ਦੇ ਤਿੰਨ ਸਵਾਲਾਂ ਦੇ ਜਵਾਬ ਦੇਵੇ।
ਇਸ ਸੰਬੰਧੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਅੰਮ੍ਰਿਤਪਾਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤੀ ਏਜੰਸੀਆਂ ਇਹ ਪਤਾ ਲਗਾਉਣਗੀਆਂ ਕਿ ਦੁਬਈ ਵਾਲਾ ਡਰਾਈਵਰ ਅੰਮ੍ਰਿਤਪਾਲ ਸਿੰਘ ਬਨਾਮ ਅੰਮ੍ਰਿਤਪਾਲ ਸਿੰਘ ਕੌਣ ਹੈ ਅਤੇ ਉਹ ਕਿੱਥੋਂ ਆਇਆ ਹੈ। ਅੰਮ੍ਰਿਤਪਾਲ ਭਾਰਤ ਵਿਰੁੱਧ ਸਾਜ਼ਿਸ਼ ਰਚਣ ਵਾਲੀ ਏਜੰਸੀ ਲਈ ਕੰਮ ਕਰਨ ਵਾਲਾ ਏਜੰਟ ਹੋ ਸਕਦਾ ਹੈ ਅਤੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਆਇਆ ਹੈ।
ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਅੰਮ੍ਰਿਤਪਾਲ ਨੂੰ ਚੁਣੌਤੀ ਦਿੱਤੀ ਅਤੇ ਉਸਨੂੰ ਅੰਮ੍ਰਿਤਸਰ ਆਉਣ ਲਈ ਕਿਹਾ। ਉਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਇਕੱਲਿਆਂ ਹੀ ਉਸ ਦੇ ਸਾਹਮਣੇ ਆਉਣਾ ਪਵੇਗਾ ਅਤੇ ਉਸ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਮੀਡੀਆ ਮੌਜੂਦ ਰਹੇਗਾ। ਉਹ ਪੰਜਾਬ ਨਾਲ ਸਬੰਧਤ ਤਿੰਨ ਸਵਾਲ ਪੁੱਛੇਗੀ। ਜੇਕਰ ਅੰਮ੍ਰਿਤਪਾਲ ਸਹੀ ਜਵਾਬ ਨਾ ਦੇ ਸਕਿਆ ਤਾਂ ਉਸ ਨੂੰ ਖੁਦ ਦੁਬਈ ਵਾਪਸ ਜਾਣਾ ਪਵੇਗਾ।
ਪ੍ਰੋ. ਚਾਵਲਾ ਨੇ ਕਿਹਾ ਕਿ ਅੰਮ੍ਰਿਤਪਾਲ ਹਰ ਰੋਜ਼ ਝੂਠ ਬੋਲ ਰਿਹਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਉਨ੍ਹਾਂ ਨੂੰ ਆਉਣਾ ਪਵੇਗਾ। ਉਹ ਅੰਮ੍ਰਿਤਪਾਲ ਦੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਉਡੀਕ ਕਰ ਰਹੀ ਹੈ। ਪ੍ਰੋ. ਚਾਵਲਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਉਸ ਦੇ ਸਵਾਲਾਂ ਦੇ ਸਹੀ ਜਵਾਬ ਦਿੰਦਾ ਹੈ ਤਾਂ ਉਹ ਉਸ ਨੂੰ ਵਿਦਵਾਨ ਮੰਨੇਗੀ ਅਤੇ ਜੋ ਵੀ ਕਹੇਗੀ ਉਸ ਨੂੰ ਸੱਚ ਮੰਨੇਗੀ।