ਚੰਡੀਗੜ੍ਹ, 18 ਨਵੰਬਰ 2022 – ਪੰਜਾਬ ਸਰਕਾਰ ਵੱਲੋਂ ਅੱਜ ਕੈਬਨਿਟ ਮੀਟਿੰਗ ਕੀਤੀ ਗਈ। ਜਿਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਮੀਟਿੰਗ ‘ਚ ਲਾਏ ਗਏ ਫੈਸਲਿਆਂ ਬਾਰੇ ਦੱਸਿਆ ਕਿ…..
- ਕਾਲਜਾਂ ਦੇ 645 ਲੈਕਚਰਾਰਾਂ ਦੀਆਂ ਹੋਵੇਗੀ ਭਰਤੀ
- 16 ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਪ੍ਰਿੰਸੀਪਲਾਂ ਲਈ ਉਮਰ ਹੱਦਬੰਦੀ 45 ਸਾਲ ਤੋਂ ਵਧਾ ਕੇ 53 ਸਾਲ ਤੱਕ ਕੀਤੀ ਗਈ ਹੈ
- ਰਜਿਸਟਰਡ ਗਊਸ਼ਾਲਾ ਦੇ 31 ਅਕਤੂਬਰ ਤੱਕ ਦੇ ਬਿੱਲ ਮਾਫ ਕੀਤੇ ਗਏ ਹਨ।
- ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ, ਗੰਨੇ ਦੇ ਨਵੇਂ ਭਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਉਨ੍ਹਾਂ ਕਿਹਾ ਕਿ, ਪੰਜਾਬ ਦੇ ਅੰਦਰ ਹੁਣ 20 ਤਰੀਕ ਤੋਂ ਗੰਨਾ ਮਿੱਲਾਂ ਸ਼ੁਰੂ ਹੋਣਗੀਆਂ।
- ਪੁਰਾਣੀ ਪੈਨਸ਼ਨ ਸਕੀਮ ਨੂੰ ਕੈਬਿਨਟ ਵੱਲੋਂ ਕੀਤਾ ਗਿਆ ਪਾਸ
ਮਾਨ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਧਰਨੇ ਦੇਣ ਦਾ ਰਿਵਾਜ਼ ਬਣ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਫੈਸਲਾ ਲਾਗੂ ਕਰਨ ‘ਚ ਸਮਾਂ ਲੱਗਦਾ ਹੈ, ਜੋ ਕਿ ਦਿੱਤਾ ਜਾਵੇ, ਐਵੇਂ ਧਰਨਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇਗਾ।