ਪਤੰਗ ਉਡਾਉਂਦੇ ਬੱਚੇ ਦੀ ਛੱਤ ਤੋਂ ਡਿੱਗ ਕੇ ਹੋਈ ਮੌਤ, ਕੁਝ ਮਹੀਨੇ ਪਹਿਲਾਂ ਹੋਈ ਸੀ ਕਰੰਟ ਲੱਗਣ ਨਾਲ ਭੈਣ ਦੀ ਮੌਤ

ਸੰਗਰੂਰ, 19 ਨਵੰਬਰ 2022 – ਜ਼ਿਲ੍ਹਾ ਸੰਗਰੂਰ ਵਿੱਚ ਛੱਤ ਤੋਂ ਡਿੱਗ ਕੇ ਇੱਕ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਬੱਚਾ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਛੱਤ ‘ਤੇ ਜੰਗਲਾ ਨਾ ਲੱਗਾ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਗਿਆ। ਬੱਚੇ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਦੌੜ ਕੇ ਉਸ ਨੂੰ ਹਸਪਤਾਲ ਲੈ ਗਏ ਪਰ ਬੱਚੇ ਨੇ ਦਮ ਤੋੜ ਦਿੱਤਾ।

ਮਰਨ ਵਾਲੇ ਬੱਚੇ ਦੀ ਪਛਾਣ ਏਕਮਜੋਤ ਸਿੰਘ ਵਾਸੀ ਪਿੰਡ ਗੰਡੇਵਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਹਰਬੰਸ ਸਿੰਘ ਹੰਸਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਲੜਕੀ )ਮ੍ਰਿਤਕ ਲੜਕੇ ਦੀ ਭੈਣ) ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

ਫਿਲਹਾਲ ਪੁਲਸ ਇਸ ਨੂੰ ਹਾਦਸੇ ਨਾਲ ਜੋੜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਨੇ ਵੱਖਰੀ ਵਿਧਾਨ ਸਭਾ ਬਣਾਉਣ ਲਈ UT Adviser ਨੂੰ ਚਿੱਠੀ ਲਿਖ ਜ਼ਮੀਨ ਦੀ ਕੀਤੀ ਮੰਗ

PU ਦਾ ਵਿਦਿਆਰਥੀ ਅੱਤਵਾਦੀ ਫੰਡਿੰਗ ਅਤੇ ISI ਨਾਲ ਸਬੰਧ ਦੇ ਦੋਸ਼ ‘ਚ ਗ੍ਰਿਫਤਾਰ