WC ‘ਚ ਹਾਰ ਤੋਂ ਬਾਅਦ BCCI ਨੇ ਕੀਤੀ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਬਰਖਾਸਤ

ਨਵੀਂ ਦਿੱਲੀ, 19 ਨਵੰਬਰ 2022 – ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ‘ਚ ਅਸਫਲ ਰਹਿਣ ‘ਤੇ ਸਖਤ ਫੈਸਲਾ ਲੈਂਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਰਾਸ਼ਟਰੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਹੈ। ਚੇਤਨ ਦੇ ਕਾਰਜਕਾਲ ‘ਚ ਭਾਰਤੀ ਟੀਮ 2021 ‘ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਦੇ ਨਾਕਆਊਟ ਪੜਾਅ ‘ਚ ਨਹੀਂ ਪਹੁੰਚ ਸਕੀ ਸੀ। ਇਸ ਤੋਂ ਇਲਾਵਾ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਹਾਰ ਗਈ ਸੀ।

ਚੇਤਨ (ਉੱਤਰੀ ਜ਼ੋਨ), ਹਰਵਿੰਦਰ ਸਿੰਘ (ਕੇਂਦਰੀ ਜ਼ੋਨ), ਸੁਨੀਲ ਜੋਸ਼ੀ (ਦੱਖਣੀ ਜ਼ੋਨ) ਅਤੇ ਦੇਬਾਸ਼ੀਸ਼ ਮੋਹੰਤੀ (ਪੂਰਬੀ ਜ਼ੋਨ) ਦਾ ਰਾਸ਼ਟਰੀ ਟੀਮ ਦੇ ਚੋਣਕਾਰ ਵਜੋਂ ਛੋਟਾ ਕਾਰਜਕਾਲ ਕੀਤਾ ਸੀ। ਇਨ੍ਹਾਂ ਵਿੱਚੋਂ ਕੁਝ ਨੂੰ 2020 ਅਤੇ ਕੁਝ ਨੂੰ 2021 ਵਿੱਚ ਨਿਯੁਕਤ ਕੀਤਾ ਗਿਆ ਸੀ। ਸੀਨੀਅਰ ਰਾਸ਼ਟਰੀ ਚੋਣਕਾਰ ਦਾ ਕਾਰਜਕਾਲ ਆਮ ਤੌਰ ‘ਤੇ ਚਾਰ ਸਾਲ ਦਾ ਹੁੰਦਾ ਹੈ ਅਤੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਅਭੈ ਕੁਰੂਵਿਲਾ ਦਾ ਕਾਰਜਕਾਲ ਖਤਮ ਹੋਣ ਕਾਰਨ ਪੱਛਮੀ ਜ਼ੋਨ ਤੋਂ ਕੋਈ ਚੋਣਕਾਰ ਨਹੀਂ ਸੀ।

ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਚੋਣਕਾਰਾਂ (ਸੀਨੀਅਰ ਪੁਰਸ਼) ਲਈ ਅਰਜ਼ੀਆਂ ਮੰਗੀਆਂ। ਅਪਲਾਈ ਕਰਨ ਦੀ ਆਖਰੀ ਮਿਤੀ 28 ਨਵੰਬਰ ਹੈ। ਚੇਤਨ ਸ਼ਰਮਾ 3 ਜਨਵਰੀ ਨੂੰ 58 ਸਾਲ ਦੇ ਹੋ ਜਾਣਗੇ ਉਨ੍ਹਾਂ ਨੇ 23 ਟੈਸਟ ਮੈਚ ਖੇਡੇ ਹਨ। ਸਾਬਕਾ ਭਾਰਤੀ ਖਿਡਾਰੀ ਸ਼ਰਮਾ ਨੇ ਲਗਭਗ 11 ਸਾਲਾਂ (1983-94) ਦੇ ਅੰਤਰਰਾਸ਼ਟਰੀ ਕਰੀਅਰ ਵਿੱਚ 23 ਟੈਸਟ ਅਤੇ 65 ਇੱਕ ਰੋਜ਼ਾ ਮੈਚਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। 1987 ਦੇ ਵਿਸ਼ਵ ਕੱਪ ਵਿੱਚ ਹੈਟ੍ਰਿਕ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਸਿਰਫ 16 ਸਾਲ ਦੀ ਉਮਰ ‘ਚ ਹਰਿਆਣਾ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣਾ ਸ਼ੁਰੂ ਕਰਨ ਵਾਲੇ ਚੇਤਨ ਨੇ 18 ਸਾਲ ਦੀ ਉਮਰ ‘ਚ ਆਪਣਾ ਟੈਸਟ ਡੈਬਿਊ ਕੀਤਾ ਸੀ। ਦਸੰਬਰ 1983 ਵਿੱਚ, ਉਹ ਵੈਸਟਇੰਡੀਜ਼ ਦੇ ਖਿਲਾਫ ਵਨਡੇ ਖੇਡਦੇ ਸਮੇਂ ਸਿਰਫ 17 ਸਾਲ ਦਾ ਸੀ। ਚੇਤਨ ਸ਼ਰਮਾ ਨੇ ਟੈਸਟ ਮੈਚਾਂ ‘ਚ 61 ਵਿਕਟਾਂ ਜਦਕਿ ਵਨਡੇ ‘ਚ 67 ਵਿਕਟਾਂ ਹਾਸਲ ਕੀਤੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਸਰਕਾਰ ਦੇ ਸਖਤ ਹੁਕਮਾਂ ਤੋਂ ਬਾਅਦ 274 ਅਸਲਾ ਲਾਇਸੈਂਸ ਮੁਅੱਤਲ, ਕਾਰਨ ਦੱਸੋ ਨੋਟਿਸ ਵੀ ਜਾਰੀ

ਸੜਕ ‘ਤੇ ਜਾ ਰਹੀ ਟੂਰਿਸਟ ਬੱਸ ਨੂੰ ਲੱਗੀ ਅੱਗ: ਡਰਾਈਵਰ ਨੇ ਫੁਰਤੀ ਨਾਲ ਸਵਾਰੀਆਂ ਨੂੰ ਬੱਸ ‘ਚੋਂ ਉਤਾਰਿਆ