ਲੁਧਿਆਣਾ, 20 ਨਵੰਬਰ 2022 – ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮਹੀਨਾ ਪਹਿਲਾਂ ਨਿੱਜੀ ਰੰਜਿਸ਼ ਕਾਰਨ ਭਾਮੀਆਂ ਕਲਾਂ ਵਿੱਚ ਰਾਤ ਸਮੇਂ ਪਾਰਸ ਖੱਤਰੀ ਨਾਂਅ ਦੇ ਇੱਕ ਨੌਜਵਾਨ ਦਾ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਲੁਧਿਆਣਾ ਪੁਲੀਸ ਨੇ ਇਸ ਕਤਲ ਕੇਸ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਰ ਰਾਤ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਸੁਮਿਤ ਖੰਨਾ ਅਤੇ ਦੀਪੂ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਮਿਤ ਖੰਨਾ ਟਰੈਵਲ ਏਜੰਟ ਦਾ ਸਾਥੀ ਹੈ। ਕਈ ਦਿਨਾਂ ਤੋਂ ਸੀਆਈਏ ਦੀਆਂ ਟੀਮਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਬਦਮਾਸ਼ ਫਰਾਰ ਹੋ ਜਾਂਦੇ ਸਨ। ਪੁਲੀਸ ਨੇ ਬੀਤੀ ਰਾਤ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਇਹਨਾਂ ਮੁਲਜ਼ਮਾਂ ‘ਤੇ ਦੋਸ਼ ਹੈ ਕੇ ਇਹ ਪਾਰਸ ਖੱਤਰੀ ਨਾਂ ਦੇ ਨੌਜਵਾਨ ਦਾ ਕਤਲ ਕਰਕੇ ਫਰਾਰ ਹੋ ਗਏ ਸਨ। ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਸੀ।
ਪਾਰਸ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਉਸ ਨੇ ਮੌਕਾ ਦੇਖ ਕੇ ਹਮਲਾ ਕਰ ਦਿੱਤਾ। ਪਾਰਸ ਦੇਰ ਰਾਤ ਪਿੰਡ ਭਾਮੀਆਂ ਕਲਾਂ ਜਾ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ਤੋਂ ਕੁਝ ਦੂਰੀ ‘ਤੇ ਪੁਲਿਸ ਦੇ ਹੱਥ ‘ਚ ਸੀਸੀਟੀਵੀ ਲੱਗੀ ਵੀ ਸੀ, ਜਿੱਥੇ ਨੌਜਵਾਨ ਰੁਕੇ ਅਤੇ ਹੱਥਾਂ ‘ਚ ਹਥਿਆਰ ਸਨ। ਪੁਲੀਸ ਅੱਜ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

