ਨਵ ਦਿੱਲੀ, 20 ਨਵੰਬਰ 2022 – ਇੱਕ ਪਿਤਾ ਨੇ ਆਪਣੇ ਬੱਚੇ ਦੀ ਦੇਖਭਾਲ ਲਈ ਲੱਖਾਂ ਰੁਪਏ ਦੀ ਨੌਕਰੀ ਛੱਡ ਦਿੱਤੀ। ਕਾਰਨ ਹੈ ਕੇ ਇਹ ਪਿਤਾ ਆਪਣੀ ਛੋਟੀ ਬੱਚੀ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦਾ ਹੈ। ਅਸਲ ‘ਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਖੜਗਪੁਰ ਦੇ ਸਾਬਕਾ ਵਿਦਿਆਰਥੀ ਅੰਕਿਤ ਜੋਸ਼ੀ ਨੇ ਆਪਣੀ ਨਵਜੰਮੀ ਧੀ ਲਈ ਅਜਿਹਾ ਕੀਤਾ ਹੈ। ਉਹ ਇੱਕ ਕੰਪਨੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ।
ਜੋਸ਼ੀ ਨੇ ਕਿਹਾ ਕਿ ਉਸ ਨੇ ਆਪਣੀ ਨਵਜੰਮੀ ਧੀ ਨਾਲ ਸਮਾਂ ਬਿਤਾਉਣ ਲਈ ਲੱਖਾਂ ਰੁਪਏ ਦੀ ਨੌਕਰੀ ਛੱਡ ਦਿੱਤੀ ਹੈ ਅਤੇ ਉਸ ਨੇ ਹਿਊਮਨਜ਼ ਆਫ ਬਾਂਬੇ ਨੂੰ ਦਿੱਤੇ ਇੰਟਰਵਿਊ ‘ਚ ਅੰਕਿਤ ਜੋਸ਼ੀ ਨੇ ਆਪਣੇ ਫੈਸਲੇ ਬਾਰੇ ਦੱਸਿਆ, ‘ਮੇਰੀ ਬੇਟੀ ਦੇ ਜਨਮ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੀ ਹਾਈ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ ਸੀ। ਮੈਨੂੰ ਪਤਾ ਹੈ ਕਿ ਇਹ ਇੱਕ ਅਜੀਬ ਫੈਸਲਾ ਸੀ। ਲੋਕਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਅੱਗੇ ਚੀਜ਼ਾਂ ਮੁਸ਼ਕਲ ਹੋ ਜਾਣਗੀਆਂ, ਪਰ ਮੇਰੀ ਪਤਨੀ ਨੇ ਫੈਸਲੇ ਨੂੰ ਸੁਪੋਰਟ ਕੀਤਾ।
https://www.instagram.com/p/ClFz459tvsA/?utm_source=ig_web_copy_link

ਅੰਕਿਤ ਜੋਸ਼ੀ ਨੇ ਦੱਸਿਆ ਕਿ ਇੱਕ ਕੰਪਨੀ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ, ਉਸਦੀ ਨੌਕਰੀ ਲਈ ਉਸਨੂੰ ਅਕਸਰ ਯਾਤਰਾ ਕਰਨੀ ਪੈਂਦੀ ਸੀ ਅਤੇ ਉਹ ਆਪਣੀ ਬੇਟੀ ਸਪਿਤੀ ਦੇ ਜਨਮ ਤੋਂ ਬਾਅਦ ਕਰਨ ਲਈ ਤਿਆਰ ਨਹੀਂ ਸੀ। ਉਸਨੇ ਹਿਊਮਨਜ਼ ਆਫ਼ ਬੰਬੇ ਨੂੰ ਕਿਹਾ, ‘ਮੇਰੀ ਧੀ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ, ਮੈਂ ਜਾਣਦਾ ਸੀ ਕਿ ਮੈਂ ਆਪਣਾ ਸਾਰਾ ਸਮਾਂ ਉਸ ਨਾਲ ਬਿਤਾਉਣਾ ਚਾਹੁੰਦਾ ਹਾਂ, ਮੈਂ ਕੁਝ ਮਹੀਨੇ ਪਹਿਲਾਂ ਹੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਜੋਂ ਨਵੀਂ ਨੌਕਰੀ ਸ਼ੁਰੂ ਕੀਤੀ ਸੀ।
ਜੋਸ਼ੀ ਦਾ ਕਹਿਣਾ ਹੈ ਕਿ ਉਹ ਕੁਝ ਮਹੀਨਿਆਂ ਬਾਅਦ ਨਵੀਆਂ ਨੌਕਰੀਆਂ ਲਈ ਅਪਲਾਈ ਕਰਨਾ ਸ਼ੁਰੂ ਕਰ ਦੇਵੇਗਾ।
