ਸੇਬ ਦੇ ਡੱਬਿਆਂ ‘ਚ ਭੁੱਕੀ ਛੁਪਾ ਕੇ ਪੰਜਾਬ ਲਿਆ ਰਿਹਾ ਲੁਧਿਆਣਾ ਦਾ ਨੌਜਵਾਨ ਕਸ਼ਮੀਰ ‘ਚ ਗ੍ਰਿਫਤਾਰ

ਲੁਧਿਆਣਾ, 21 ਨਵੰਬਰ 2022 – ਜੰਮੂ-ਕਸ਼ਮੀਰ ‘ਚ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਇਕ ਨੌਜਵਾਨ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਤਸਕਰਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਤਸਕਰਾਂ ਕੋਲੋਂ 190 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਹ ਭੁੱਕੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕੀਤੀ ਜਾਣੀ ਸੀ। ਇੱਕ ਸੂਹ ਦੇ ਬਾਅਦ, ਪੁਲਿਸ ਨੇ ਦੋਸ਼ੀ ਨੂੰ ਮਨਪੋਰਾ ਪੰਪੋਰ ਤੋਂ ਹੀ ਕਾਬੂ ਕਰ ਲਿਆ।

ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇੱਕ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਭੱਜ ਗਿਆ। ਐਸ.ਡੀ.ਪੀ.ਓ ਪੰਪੋਰ ਮੀਰ ਇਮਤਿਆਜ਼ ਅਹਿਮਦ ਦੀ ਨਿਗਰਾਨੀ ਹੇਠ ਐਸ.ਐਚ.ਓ ਮੰਜ਼ੂਰ ਅਹਿਮਦ ਦੀ ਅਗਵਾਈ ਹੇਠ ਖਰਿਉ ਥਾਣੇ ਦੀ ਟੀਮ ਨੇ ਪਿੰਡ ਅੰਦਰੋਸਾ ਵਿਖੇ ਨਾਕਾਬੰਦੀ ਦੌਰਾਨ ਪੰਜਾਬ ਵੱਲ ਜਾ ਰਹੇ ਇੱਕ ਟਰੱਕ ਨੂੰ ਰੋਕਿਆ। ਜਿਸ ਦਾ ਰਜਿਸਟ੍ਰੇਸ਼ਨ ਨੰਬਰ PB19H-0454 ਸੀ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਨਸ਼ਾ ਤਸਕਰਾਂ ਵੱਲੋਂ ਸੇਬ ਦੇ ਡੱਬਿਆਂ ਵਿੱਚ ਛੁਪਾ ਕੇ ਰੱਖੀ ਭੁੱਕੀ ਬਰਾਮਦ ਹੋਈ। ਚੈਕਿੰਗ ਦੌਰਾਨ ਸੇਬਾਂ ਦੀਆਂ 22 ਪੇਟੀਆਂ ਬਰਾਮਦ ਹੋਈਆਂ। ਤਿੰਨ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਬਲਰਾਜ ਸਿੰਘ ਵਾਸੀ ਜਮਾਲਪੁਰ ਅਤੇ ਪਾਹੂ ਵਾਸੀ ਦਾਨਿਸ਼ ਗੱਫਾਰ, ਪੁਲਵਾਮਾ ਵਜੋਂ ਹੋਈ ਹੈ। ਜਦਕਿ ਤੀਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਪੁਲੀਸ ਅਨੁਸਾਰ ਤੀਜੇ ਤਸਕਰ ਨੂੰ ਕਾਬੂ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਹੀ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਖਰੜੂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਨੇ ਸਖਤੀ ਕੀਤੀ ਸ਼ੁਰੂ, Hate Speech ‘ਤੇ ਦਰਜ ਹੋਵੇਗਾ ਕੇਸ: ਪਤਾ ਫਰਜ਼ੀ ਹੋਣ ‘ਤੇ ਹਥਿਆਰ ਦਾ ਲਾਈਸੈਂਸ ਵੀ ਹੋਵੇਗਾ ਰੱਦ

ਗੁਰਸਿਮਰਨ ਮੰਡ ਦੇ ਘਰ ਬਾਹਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਪੜ੍ਹੋ ਪੂਰੀ ਖ਼ਬਰ