5 ਪਿਸਤੌਲਾਂ ਤੇ ਕਾਰਤੂਸਾਂ ਸਣੇ ਹਥਿਆਰਾਂ ਨੂੰ ਸਲੀਪਰ ਸੈੱਲਾਂ ਤੱਕ ਪਹੁੰਚਾਉਂਣ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫਤਾਰ

ਅੰਮ੍ਰਿਤਸਰ, 21 ਨਵੰਬਰ 2022 – ਅੰਮ੍ਰਿਤਸਰ ‘ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜਿਆ ਗਿਆ ਗਰੋਹ ਵਿਦੇਸ਼ ਬੈਠੇ ਅੱਤਵਾਦੀਆਂ ਦੇ ਇਸ਼ਾਰੇ ‘ਤੇ ਹਥਿਆਰਾਂ ਨੂੰ ਸਲੀਪਰ ਸੈੱਲ ਤੱਕ ਪਹੁੰਚਾਉਂਦਾ ਸੀ। ਪੁਲੀਸ ਨੇ ਛਾਪਾ ਮਾਰ ਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਅਜੈ, ਪਿੱਪਲ ਉਰਫ ਅਰਸ਼ ਵਾਸੀ ਪਿੰਡ ਬਹਿਰਾਮ, ਫਿਰੋਜ਼ਪੁਰ, ਜੋੜਾ, ਮੱਲਾਂਵਾਲਾ ਪਿੰਡ ਪਾਤੜਾਂ, ਸੁਖਜਿੰਦਰ ਸਿੰਘ ਉਰਫ ਸੁੱਖਾ ਅਤੇ ਰਣਜੋਧ ਸਿੰਘ ਵਾਸੀ ਪਿੰਡ ਬਸੰਤੀ ਚੰਬੇਵਾਲੀ ਵਜੋਂ ਹੋਈ ਹੈ। ਇਨ੍ਹਾਂ ਸਾਰੇ 6 ਮੁਲਜ਼ਮਾਂ ਨੂੰ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ ਅੰਮ੍ਰਿਤਸਰ-ਤਰਨਤਾਰਨ ਰੋਡ ’ਤੇ ਸਥਿਤ ਪਿੰਡ ਰਸੂਲਪੁਰ ਦੀ ਨਹਿਰ ਨੇੜਿਓਂ ਕਾਬੂ ਕੀਤਾ ਹੈ। ਪੁਲੀਸ ਟੀਮ ਨੂੰ ਦੇਖ ਕੇ ਚਾਰ ਦੇ ਕਰੀਬ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ।

ਪੁਲੀਸ ਵੱਲੋਂ ਕੀਤੀ ਕਾਰਵਾਈ ’ਤੇ ਦਰਜ ਕੀਤੀ ਗਈ ਐਫਆਈਆਰ ਵਿੱਚ 6 ਮੁਲਜ਼ਮਾਂ ਦੇ ਨਾਲ ਕੈਨੇਡਾ ਵਿੱਚ ਵਸੇ ਅਰਸ਼ਦੀਪ ਸਿੰਘ ਉਰਫ਼ ਡੱਲਾ ਅਤੇ ਮਨੀਲਾ ਵਿੱਚ ਵਸੇ ਮਨਪ੍ਰੀਤ ਸਿੰਘ ਉਰਫ਼ ਮੀਤਾ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਇਹ ਦੋਵੇਂ ਅੱਤਵਾਦੀ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਨਿਰਦੇਸ਼ ਦੇ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਗੋਲੀਆਂ ਬਰਾਮਦ ਕੀਤੀਆਂ ਹਨ।

ਸਾਰੇ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਬੈਠੇ ਅੱਤਵਾਦੀਆਂ ਵੱਲੋਂ ਸੇਧ ਦਿੱਤੀ ਜਾ ਰਹੀ ਹੈ। ਉਹਨਾਂ ਨੇ ਇਹ ਖੇਪ ਅੰਮ੍ਰਿਤਸਰ ਵਿੱਚ ਠਿਕਾਣੇ ਲਾਉਣੀ ਸੀ। ਜਿਸ ਤੋਂ ਬਾਅਦ ਇਹ ਖੇਪ ਅੱਗੇ ਅੱਤਵਾਦੀਆਂ ਤੱਕ ਪਹੁੰਚਣੀ ਸੀ। ਫਿਲਹਾਲ ਪੁਲਿਸ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਜਲਦ ਹੀ ਪੁਲਸ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਅਤੇ ਜਾਨ-ਮਾਲ ਦੀ ਸੁਰੱਖਿਆ ਲਈ 9.02 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਾ. ਨਿੱਜਰ

ਪੰਜਾਬ ‘ਚ 1.22 ਕਰੋੜ ਦੀ ਡਰੱਗ ਮਨੀ ਫੜੀ: ਇਕ ਹਫਤੇ ‘ਚ 366 ਨਸ਼ਾ ਤਸਕਰ ਗ੍ਰਿਫਤਾਰ – ਏਆਈਜੀ ਸੁਖਚੈਨ ਗਿੱਲ