ਪੰਜਾਬ ‘ਚ 1.22 ਕਰੋੜ ਦੀ ਡਰੱਗ ਮਨੀ ਫੜੀ: ਇਕ ਹਫਤੇ ‘ਚ 366 ਨਸ਼ਾ ਤਸਕਰ ਗ੍ਰਿਫਤਾਰ – ਏਆਈਜੀ ਸੁਖਚੈਨ ਗਿੱਲ

ਚੰਡੀਗੜ੍ਹ, 21 ਨਵੰਬਰ 2022 – ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਨਸ਼ਾ ਤਸਕਰੀ (ਐਨਡੀਪੀਐਸ) ਐਕਟ ਤਹਿਤ ਕੁੱਲ 258 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁੱਲ 366 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਰਸ਼ੀਅਲ ਕੁਐਂਟੀਟਿਟੀ ਦੇ ਕੁੱਲ 28 ਮਾਮਲੇ, ਮੀਡੀਅਮ ਕੁਐਂਟੀਟਿਟੀ ਦੇ 189 ਅਤੇ ਘੱਟ ਕੁਐਂਟੀਟਿਟੀ ਦੇ 49 ਮਾਮਲੇ ਸਾਹਮਣੇ ਆਏ ਹਨ। ਕਮਰਸ਼ੀਅਲ ਕੁਐਂਟੀਟਿਟੀ ਨਾਲ ਸਬੰਧਤ ਮਾਮਲਿਆਂ ਵਿੱਚ ਕੁੱਲ 37 ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਏਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 25, ਹੁਸ਼ਿਆਰਪੁਰ ਵਿੱਚ 19, ਕਪੂਰਥਲਾ ਵਿੱਚ 16 ਕੇਸ ਦਰਜ ਕੀਤੇ ਗਏ ਹਨ। ਵਪਾਰਕ ਮਾਤਰਾ ਦੇ ਨਸ਼ੇ ਦੇ ਸਭ ਤੋਂ ਵੱਧ 5 ਕੇਸ ਹੁਸ਼ਿਆਰਪੁਰ ਵਿੱਚ ਦਰਜ ਕੀਤੇ ਗਏ ਹਨ। ਜਦਕਿ 2 ਕੇਸ ਪਟਿਆਲਾ ਅਤੇ 2 ਕੇਸ ਐਸ.ਏ.ਐਸ ਨਗਰ, ਮੋਹਾਲੀ ਵਿੱਚ ਦਰਜ ਕੀਤੇ ਗਏ ਹਨ।

ਪਿਛਲੇ ਇਕ ਹਫਤੇ ਦੌਰਾਨ 8 ਕਿਲੋ ਹੈਰੋਇਨ, 7 ਕਿਲੋ ਅਫੀਮ, 19 ਕੁਇੰਟਲ ਭੁੱਕੀ, ਇਕ ਕਿਲੋ ਚਰਸ, 17 ਕਿਲੋ ਗਾਂਜਾ, 2 ਕਿਲੋ ਨਸ਼ੀਲਾ ਪਾਊਡਰ ਅਤੇ 1 ਕਰੋੜ 22 ਲੱਖ 36 ਹਜ਼ਾਰ 290 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ 2 ਜੁਲਾਈ ਤੋਂ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਇੱਕ ਹਫ਼ਤੇ ਦੌਰਾਨ ਕੁੱਲ 15 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਭਗੌੜਿਆਂ ਦੀ ਕੁੱਲ ਗਿਣਤੀ 444 ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਮੈਡੀਕਲ ਦਵਾਈਆਂ ਦੀਆਂ 59,324 ਯੂਨਿਟਾਂ ਜ਼ਬਤ ਕੀਤੀਆਂ ਗਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

5 ਪਿਸਤੌਲਾਂ ਤੇ ਕਾਰਤੂਸਾਂ ਸਣੇ ਹਥਿਆਰਾਂ ਨੂੰ ਸਲੀਪਰ ਸੈੱਲਾਂ ਤੱਕ ਪਹੁੰਚਾਉਂਣ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫਤਾਰ

ਪੰਜਾਬ ਸਰਕਾਰ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਕਰੇਗੀ: ਮਲਵਿੰਦਰ ਕੰਗ