ਸਕਾਰਪੀਓ ‘ਚ ਆਏ ਚੋਰਾਂ ਨੇ ਹੋਟਲ ਦੇ ਬਾਹਰ ਖੜ੍ਹਾ ਬੁਲੇਟ ਕੀਤਾ ਚੋਰੀ, ਵਾਰਦਾਤ CCTV ‘ਚ ਕੈਦ

ਲੁਧਿਆਣਾ, 23 ਨਵੰਬਰ 2022 – ਲੁਧਿਆਣਾ ਜ਼ਿਲ੍ਹੇ ਵਿੱਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਚੋਰ ਸਕਾਰਪੀਓ ਕਾਰ ਵਿੱਚ ਆਉਂਦੇ ਹਨ ਅਤੇ ਹੈਬੋਵਾਲ ਗੋਲ ਚੌਕ ਨੇੜੇ ਇੱਕ ਹੋਟਲ ਦੇ ਬਾਹਰ ਖੜੀ ਬੁਲੇਟ ਮੋਟਰਸਾਈਕਲ ਆਸਾਨੀ ਨਾਲ ਚੋਰੀ ਕਰ ਲੈਂਦੇ ਹਨ। ਇਹ ਘਟਨਾ ਹੋਟਲ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਦੱਸ ਦੇਈਏ ਕਿ ਚੋਰਾਂ ਦੀ ਕਾਰ ਦਾ ਨੰਬਰ ਪੀਬੀ-29 ਤੱਕ ਹੀ ਪੜ੍ਹਿਆ ਜਾ ਰਿਹਾ ਹੈ। ਬਾਕੀ ਨੰਬਰ ਸੀਸੀਟੀਵੀ ਵਿੱਚ ਨਹੀਂ ਆਇਆ। ਬਾਈਕ ਦੇ ਮਾਲਕ ਸੰਦੀਪ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੰਦੀਪ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਉਸ ਤੋਂ ਮੋਟਰ ਸਾਈਕਲ ਲੈ ਗਿਆ ਸੀ। ਉਸ ਦੇ ਦੋਸਤ ਨੇ ਚੌਕ ‘ਤੇ ਇਕ ਹੋਟਲ ਨੇੜੇ ਸਾਈਕਲ ਖੜ੍ਹਾ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਸੰਦੀਪ ਦਾ ਦੋਸਤ ਵਾਪਸ ਆ ਕੇ ਦੇਖਦਾ ਹੈ ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ, ਕਿਉਂਕਿ ਬੁਲੇਟ ਉੱਥੇ ਨਹੀਂ ਸੀ।

ਬਾਈਕ ਨਾ ਮਿਲਣ ‘ਤੇ ਹੋਟਲ ਦਾ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਚੋਰ ਸਕਾਰਪੀਓ ਕਾਰ ‘ਚ ਸਵਾਰ ਹੋ ਕੇ ਬਾਈਕ ਚੋਰੀ ਕਰ ਕੇ ਲੈ ਗਏ। ਬਾਈਕ ਚੋਰੀ ਕਰਨ ਵਾਲੇ ਬਦਮਾਸ਼ਾਂ ਦੇ ਮੂੰਹ ਢਕੇ ਹੋਏ ਸਨ। ਥਾਣਾ ਹੈਬੋਵਾਲ ਦੀ ਪੁਲੀਸ ਨੇ ਸੰਦੀਪ ਦੀ ਸ਼ਿਕਾਇਤ ਦਰਜ ਕਰ ਲਈ ਹੈ। ਇਲਾਕਾ ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਲਯੁਗੀ ਪੁੱਤ ਨੇ ਆਪਣੇ ਮਾਂ-ਪਿਓ, ਭੈਣ ਅਤੇ ਦਾਦੀ ਨੂੰ ਉਤਾਰਿਆ ਮੌਤ ਦੇ ਘਾਟ

ਗੁਰਦੁਆਰੇ ‘ਚੋਂ 4 ਨੌਜਵਾਨ ਤਾਲੇ ਤੋੜ ਕੇ ਗੋਲਕ ਲੈ ਕੇ ਹੋਏ ਫਰਾਰ