Special ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਲਈ NIA ਹਿਰਾਸਤ ‘ਚ ਭੇਜਿਆ

  • NIA ਨੇ ਅਦਾਲਤ ਨੂੰ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ+ਤ+ਲ ਕੇਸ ਦੇ ਤਾਰ ਵਿਦੇਸ਼ ਨਾਲ ਜੁੜੇ
  • ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਹੋਵੇਗੀ

ਨਵੀਂ ਦਿੱਲੀ, 24 ਨਵੰਬਰ 2022 – Special NIA ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਲਈ NIA ਹਿਰਾਸਤ ‘ਚ ਭੇਜ ਦਿੱਤਾ ਹੈ। ਸੁਣਵਾਈ ਦੌਰਾਨ NIA ਦੇ ਵਕੀਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 12 ਦਿਨਾਂ ਲਈ ਰਿਮਾਂਡ ਮੰਗਿਆ ਸੀ।

ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅਦਾਲਤ ਨੇ NIA ਨੂੰ ਪੁੱਛਿਆ ਕਿ ਤੁਹਾਡਾ ਮੂਸੇਵਾਲਾ ਦੇ ਕਤਲ ਨਾਲ ਕੀ ਸਬੰਧ ਹੈ ਤਾਂ ਇਸ ਦੇ ਜਵਾਬ ‘ਚ ਵਕੀਲ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਵਾਲੇ ਦੇ ਕਤਲ ਕੇਸ ਦੇ ਤਾਰ ਵਿਦੇਸ਼ ਨਾਲ ਜੁੜੇ ਹੋਏ ਹਨ। NIA ਦੇ ਵਕੀਲ ਨੇ ਕਿਹਾ ਕਿ ਗੈਂਗਸਟਰਾਂ ਨੂੰ ਪਾਕਿਸਤਾਨ ਤੋਂ ਹਥਿਆਰ ਮਿਲ ਰਹੇ ਹਨ, ਮੂਸੇਵਾਲਾ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਮਾਮਲੇ ‘ਚ ਵੱਡੀ ਸਾਜ਼ਿਸ਼ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ NIA ਨੇ ਲਾਰੈਂਸ ਬਿਸ਼ਨੋਈ ਨੂੰ ਹਥਕੜੀ ਲਾ ਕੇ ਲਿਆਉਣ ਦੀ ਇਜਾਜ਼ਤ ਮੰਗੀ, ਪਰ ਅਦਾਲਤ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਅਦਾਲਤ ਨੇ ਕਿਹਾ ਕਿ ਇਸ ਮਾਮਲੇ ‘ਚ ਸੁਪਰੀਮ ਕੋਰਟ ਦੇ ਸਖ਼ਤ ਦਿਸ਼ਾ-ਨਿਰਦੇਸ਼ ਹਨ। ਮਾਮਲੇ ਦੀ ਅਗਲੀ ਸੁਣਵਾਈ Special ਐਨਆਈਏ ਅਦਾਲਤ ਵਿੱਚ 3 ਦਸੰਬਰ ਨੂੰ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਵਲੋਂ ਮੋਟਰ ਵਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫਤਾਰ

ਪਾਕਿਸਤਾਨ ਫੌਜ ਦੇ ਨਵੇਂ ਮੁਖੀ ਹੋਣਗੇ ਲੈਫਟੀਨੈਂਟ ਜਨਰਲ ਅਸੀਮ ਮੁਨੀਰ