ਸਿਰਮਜੀਤ ਬੈਂਸ ਦਾ ਕਰੀਬੀ LIP ਨੇਤਾ ਗ੍ਰਿਫਤਾਰ: ਚੋਣਾਂ ਦੌਰਾਨ ਹਿੰਸਾ ‘ਚ ਸ਼ਾਮਲ ਹੋਣ ਦੇ ਨੇ ਦੋਸ਼

ਲੁਧਿਆਣਾ, 25 ਨਵੰਬਰ 2022 – ਲੋਕ ਇਨਸਾਫ਼ ਪਾਰਟੀ (LIP) ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਰੀਬੀ ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਣਾ ਨੂੰ ਲੁਧਿਆਣਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖੁਰਾਣਾ ਨੂੰ ਸ਼ਿਮਲਾਪੁਰੀ ਥਾਣੇ ਦੀ ਪੁਲਿਸ ਨੇ ਦੇਰ ਰਾਤ ਸੁਭਾਨੀ ਬਿਲਡਿੰਗ ਤੋਂ ਫੜਿਆ ਸੀ। ਖੁਰਾਣਾ ਖਿਲਾਫ 9 ਮਹੀਨੇ ਪੁਰਾਣੇ ਚੋਣ ਹਿੰਸਾ ਮਾਮਲੇ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ।

ਫੜੇ ਗਏ ਦੂਜੇ ਮੁਲਜ਼ਮ ਦੀ ਪਛਾਣ ਰਜਿੰਦਰ ਸਿੰਘ ਉਰਫ਼ ਰਾਜਾ ਫਿਲੌਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਸ਼ਿਮਲਾਪੁਰੀ ਥਾਣੇ ਲਿਜਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਫਰਵਰੀ ਨੂੰ ਆਤਮਾ ਨਗਰ ਹਲਕੇ ‘ਚ ਬੈਂਸ ਦੇ ਸਮਰਥਕਾਂ ਅਤੇ ਕਾਂਗਰਸ ਦੇ ਉਨ੍ਹਾਂ ਦੇ ਵਿਰੋਧੀ ਕਮਲਜੀਤ ਕੜਵਲ ਵਿਚਾਲੇ ਕਥਿਤ ਤੌਰ ‘ਤੇ ਝੜਪ ਹੋ ਗਈ ਸੀ।

ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਦੋਸ਼ ਲਾਇਆ ਸੀ ਕਿ ਬੈਂਸ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਸੀ। ਬੈਂਸ, ਉਸ ਦੇ ਪੁੱਤਰ ਅਜੈਪ੍ਰੀਤ ਖ਼ਿਲਾਫ਼ ਆਈਪੀਸੀ ਦੀ ਧਾਰਾ 307, 427, 148, 149, 506, 188, ਅਸਲਾ ਐਕਟ ਦੀ ਧਾਰਾ 25, 54, 59, ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 127 ਅਤੇ ਮਹਾਂਮਾਰੀ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਿਮਰਜੀਤ ਬੈਂਸ, ਉਸ ਦਾ ਭਰਾ ਪਰਮਜੀਤ ਸਿੰਘ ਬੈਂਸ, ਕੌਂਸਲਰ ਹਰਵਿੰਦਰ ਕਲੇਰ, ਬਿੱਟਾ, ਸਵਰਨਦੀਪ ਸਿੰਘ ਚਾਹਲ, ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਣਾ ਆਦਿ ਵੀ ਇਸ ਕੇਸ ਵਿੱਚ ਨਾਮਜ਼ਦ ਹਨ।

8 ਫਰਵਰੀ ਨੂੰ ਬੈਂਸ ਨੂੰ ਪੁਲਿਸ ਨੇ ਉਸ ਦੀ ਪ੍ਰੋਡਕਸ਼ਨ ਦੌਰਾਨ ਜ਼ਿਲ੍ਹਾ ਅਦਾਲਤ ਦੇ ਅਹਾਤੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਬੈਂਸ ਨੂੰ ਜ਼ਿਆਦਾ ਡਰਾਮੇਬਾਜ਼ੀ ਕਰਕੇ ਕੁਝ ਘੰਟਿਆਂ ਵਿੱਚ ਹੀ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ।

18 ਅਕਤੂਬਰ ਨੂੰ ਲੁਧਿਆਣਾ ਪੁਲਿਸ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ (LIP) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਇਸ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿੱਛ ਲਈ ਲੈ ਕੇ ਆਈ ਸੀ। ਬੈਂਸ ਪਹਿਲਾਂ ਹੀ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਸ਼ਿਮਲਾਪੁਰੀ ਥਾਣੇ ਦੇ ਐਸਐਚਓ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਖ-ਵੱਖ ਥਾਵਾਂ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਵੀਡੀਓ ਨਿਗਰਾਨੀ 24 ਘੰਟੇ ਜਾਰੀ ਰਹੀ ਸੀ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ਹਲਕਾ ਆਤਮਨਗਰ, ਬੈਂਸ ਅਤੇ ਕੜਵਲ ਵਿੱਚ ਹਰ ਸਮੇਂ ਵੀਡੀਓ ਟੀਮਾਂ ਰਾਹੀਂ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਦੀਆਂ ਚੋਣ ਰੈਲੀਆਂ ਦੀ ਵੀਡੀਓ ਨਿਗਰਾਨੀ ਲਗਾਤਾਰ ਕੀਤੀ ਜਾਵੇ ਤਾਂ ਜੋ ਕੋਈ ਹਿੰਸਕ ਘਟਨਾ ਨਾ ਵਾਪਰੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਕੀਤਾ ਖਤਮ, ਧਾਲੀਵਾਲ ਨੇ ਪਿਲਾਇਆ ਜੂਸ

ਮਾਨ ਸਰਕਾਰ ਬੁੱਢੇ ਨਾਲੇ ਦੀ ਤਰਜ਼ ‘ਤੇ ਤਿਆਰ ਕਰੇਗੀ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ-ਮੁਕਤ ਕਰਨ ਦਾ ਪ੍ਰਾਜੈਕਟ