ਨਵੀਂ ਦਿੱਲੀ, 25 ਨਵੰਬਰ 2022 – ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੀ ਅੱਜ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਖੇਰਦਾ ਤੋਂ ਹੋਈ ਹੈ। ਰਾਹੁਲ ਗਾਂਧੀ “ਭਾਰਤ ਜੋੜੋ ਯਾਤਰਾ” ਦੌਰਾਨ 151 ਦਿਨ, 3500 ਕਿਲੋਮੀਟਰ ਲੰਬੀ ਯਾਤਰਾ ਕਰਨਗੇ। ਜਿਸ ਦੌਰਾਨ ਰਾਹੁਲ ਗਾਂਧੀ ਦੀ 12 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਯਾਤਰਾ ਕਰਨਗੇ।
ਅੱਜ 23 ਨਵੰਬਰ ਨੂੰ “ਭਾਰਤ ਜੋੜੋ ਯਾਤਰਾ” ਮੱਧ ਪ੍ਰਦੇਸ਼ ਵਿੱਚ ਦਾਖਲ ਹੋ ਰਹੀ ਹੈ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਸ ਯਾਤਰਾ ‘ਚ ਰਾਹੁਲ ਗਾਂਧੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਉਸ ਦੀ ਟੀ-ਸ਼ਰਟ, ਜੁੱਤੀਆਂ ਅਤੇ ਵੱਡੀ ਦਾੜ੍ਹੀ ਨੂੰ ਲੈ ਕੇ ਕਾਫੀ ਚਰਚਾ ਹੋਈ। ਭਾਜਪਾ ਨੇ ਟੀ-ਸ਼ਰਟਾਂ ਦੀ ਕੀਮਤ ਦੱਸ ਕੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਨੇਤਾਵਾਂ ਅਤੇ ਕੱਪੜਿਆਂ ਨਾਲ ਜੁੜਿਆ ਇਹ ਵਿਵਾਦ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦਾ ਪਹਿਰਾਵਾ ਚਰਚਾ ‘ਚ ਰਿਹਾ ਹੈ।