- ਬੱਚੇ ਦੇ ਪਿਤਾ ਸਣੇ 4 ਲੋਕਾਂ ਖਿਲਾਫ ਪਰਚਾ ਦਰਜ
- ਪੁਰਾਣੀ ਦੱਸੀ ਜਾ ਰਹੀ ਤਸਵੀਰ
- 315 ਬੋਰ ਰਾਈਫਲ ਦੇ ਨਾਲ ਫੋਟੋ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਸੀ
- ਫੋਟੋ ‘ਚ ਕਾਰਤੂਸਾਂ ਵਾਲੀ ਬੈਲਟ ਵੀ ਗਲ ‘ਚ ਪਾਈ ਹੋਈ ਹੈ
ਅੰਮ੍ਰਿਤਸਰ, 25 ਨਵੰਬਰ 2022 – ਇੰਟਰਨੈੱਟ ਮੀਡੀਆ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਸਖ਼ਤੀ ਵਰਤਣ ਵਾਲੀ ਪੰਜਾਬ ਪੁਲਿਸ ਦੀ ਇੱਕ ਕਾਰਵਾਈ ਹਰ ਪਾਸਿਓਂ ਸਵਾਲ ਖੜ੍ਹੇ ਕਰ ਰਹੀ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ, ਕਿਉਂਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਕੱਥੂ ਨੰਗਲ ਥਾਣੇ ਦੀ ਪੁਲੀਸ ਨੇ ਬੱਚੇ ਦੀ ਹਥਿਆਰ ਸਮੇਤ ਫੋਟੋ ਇੰਟਰਨੈੱਟ ਮੀਡੀਆ ’ਤੇ ਅਪਲੋਡ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਵਿੱਚ ਇੱਕ 10 ਸਾਲ ਦੇ ਬੱਚੇ ਦਾ ਨਾਮ ਵੀ ਸ਼ਾਮਲ ਹੈ।
ਪੁਲੀਸ ਵਲੋਂ ਦਰਜ ਕੇਸ ‘ਚ ਭੁਪਿੰਦਰ ਸਿੰਘ ਅਤੇ ਉਸ ਦੇ ਪੁੱਤ ਅਤੇ ਤੀਜੇ ਦੀ ਪਛਾਣ ਬਿਕਰਮਜੀਤ ਸਿੰਘ ਵਜੋਂ ਕੀਤੀ ਹੈ। ਮੁਲਜ਼ਮਾਂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਪਰਿਵਾਰ ਦੇ 8 ਸਾਲਾ ਬੱਚੇ ਦੀ ਹਥਿਆਰਾਂ ਸਮੇਤ ਵੀਡੀਓ ਪਾ ਦਿੱਤੀ ਹੈ। ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।