ਲੁਧਿਆਣਾ, 29 ਨਵੰਬਰ 2022 – ਲੁਧਿਆਣਾ ‘ਚ ਇਕ ਔਰਤ ਦਾ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਮੇਂ ਇਹ ਐਕਟਿਵਾ ਚੋਈ ਹੋਈ ਉਸ ਸਮੇ ਔਰਤ ਐਕਟਿਵਾ ਦੇ ਕੋਲ ਹੀ ਸੀ। ਘਰ ਦੇ ਬਾਹਰ ਪਰਿਵਾਰ ਨਾਲ ਗੱਲਾਂ ਕਰਨ ‘ਚ ਉਹ ਇੰਨੀ ਮਗਨ ਹੋ ਗਈ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਕੋਈ ਚੋਰ ਉਸ ਦੇ ਸਾਹਮਣੇ ਤੋਂ ਉਸ ਦੀ ਸਕੂਟੀ ਚੋਰੀ ਕਰ ਕੇ ਲੈ ਗਿਆ। ਅਸਲ ‘ਚ ਔਰਤ ਨੇ ਸਕੂਟੀ ਵਿੱਚ ਚਾਬੀ ਛੱਡ ਦਿੱਤੀ। ਜਿਸ ਨੂੰ ਦੇਖ ਹੋਰ ਔਰਤ ਦੇ ਕੋਲੋਂ ਹੀ ਸਕੂਟਰੀ ਚੋਰੀ ਕਰ ਕੇ ਲੈ ਗਿਆ। ਪਰਿਵਾਰ ਨੇ ਸਕੂਟੀ ਦੀ ਕਾਫੀ ਭਾਲ ਕੀਤੀ ਪਰ ਕਿਤੇ ਵੀ ਕੁਝ ਨਹੀਂ ਮਿਲਿਆ।
ਜਦੋਂ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰ ਦਾ ਪਤਾ ਲੱਗਾ। ਔਰਤ ਦੇ ਪਿਤਾ ਮਨਜੀਤਪਾਲ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਨਜੀਤ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੇਟੀ ਐਕਟਿਵਾ ‘ਤੇ ਸਵਾਰ ਹੋ ਕੇ ਇਸਲਾਮਗੰਜ ਗਏ ਹੋਏ ਸਨ।
ਉਸ ਨੇ ਵਾਪਸ ਆ ਕੇ ਐਕਟਿਵਾ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਨ ਲੱਗ ਗਈਆਂ। ਔਰਤਾਂ ਸਕੂਟੀ ਦੀਆਂ ਚਾਬੀਆਂ ਕੱਢਣੀਆਂ ਭੁੱਲ ਗਈਆਂ। ਇਸ ਦੌਰਾਨ ਇਕ ਨੌਜਵਾਨ ਉਥੇ ਆਇਆ ਅਤੇ ਬਿਨਾਂ ਦੱਸੇ ਮਹਿਲਾ ਨੂੰ ਸਕੂਟੀ ‘ਤੇ ਕੇ ਲੈ ਚਲਾ ਗਿਆ।
ਥਾਣਾ ਡਿਵੀਜ਼ਨ ਨੰਬਰ 2 ਦੀ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵਿੱਚ ਕੈਦ ਹੋ ਗਿਆ ਹੈ। ਪੁਲੀਸ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।