ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹੋਵੇਗਾ ਸ਼ੁਰੂ ‘ਮਿਸ਼ਨ 2024’:ਸੁਰਿੰਦਰ ਡੱਲਾ

ਪਟਿਆਲਾ, 29 ਨਵੰਬਰ 2022 – ਰੋਡਰੇਜ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਹੀ ‘ਮਿਸ਼ਨ 2024 ‘ ਦੀ ਸ਼ੁਰੂਆਤ ਕਰਨਗੇ। ਇਹ ਜਾਣਕਾਰੀ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਸਿੱਧੂ ਦੀ ਪਲੈਨਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਟਵੀਟ ਕਰਕੇ ਲਿਖਿਆ ਕਿ “ਨਵਜੋਤ ਸਿੱਧੂ ਦੇ ਜੇਲ੍ਹ ਵਿੱਚੋਂ ਮੁੜਦੇ ਹੀ ਸ਼ੁਰੂ ਹੋਊ ਮਿਸ਼ਨ 2024 ਅਤੇ ਜਾਰੀ ਰਹੂ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ, ਪੰਜਾਬ ਅੱਜ ਵੀ ਮੰਦਹਾਲੀ ਦੇ ਉਸੇ ਦੌਰ ਚ ਖੜਾ ਹੈ ਜਿੱਥੋਂ ਬਾਹਰ ਕੱਢਣ ਦਾ ਮਾਡਲ ਨਵਜੋਤ ਸਿੱਧੂ ਨੇ ਦਿੱਤਾ ਸੀ, ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ ਬਲਕਿ ਬਦਲਣ ਦੀ ਲੋੜ ਹੈ, ਆਗੇ ਆਗੇ ਦੇਖੀਏ ਹੋਤਾ ਹੈ ਕਿਆ ?

ਦੱਸ ਦਈਏ ਕਿ ਰੋਡਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਨਵਜੋਤ ਸਿੰਘ ਸਿੱਧੂ ਨੇ ਸਜ਼ਾ ਮਿਲਣ ਤੋਂ ਬਾਅਦ 20 ਮਈ ਨੂੰ ਆਤਮ ਸਮਰਪਣ ਕਰ ਦਿੱਤਾ ਸੀ।ਨਵਜੋਤ ਸਿੰਘ ਸਿੱਧੂ ਦੇ ਅਗਲੇ ਸਾਲ 26 ਜਨਵਰੀ 2023 ਨੂੰ ਜੇਲ੍ਹ ਤੋਂ ਬਾਹਰ ਆਉਣ ਦੇ ਚਰਚੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੋਸ਼ਲ ਮੀਡੀਆ ‘ਤੇ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਦੀਆਂ ਚੱਲ ਰਹੀਆਂ ਹਨ ਚਰਚਾਵਾਂ

ਸਾਬਕਾ IAS ਅਫਸਰ ਪ੍ਰੀਤੀ ਸੂਦਨ ਨੇ UPSC ਦੇ ਮੈਂਬਰ ਵਜੋਂ ਚੁੱਕੀ ਸਹੁੰ