ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਨਵੀਂ ਦਿੱਲੀ, 30 ਨਵੰਬਰ 2022 – ਕੈਨੇਡਾ ‘ਚ ਇਕ 31 ਸਾਲਾ ਨੌਜਵਾਨ ਨਵਨੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਵਨੀਤ ਸਿੰਘ ਪੰਜਾਬ ਦੇ ਡੱਬਵਾਲੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਨਵਨੀਤ ਸਿੰਘ ਸਾਲ 1919 ਵਿਚ ਬਤੌਰ ਅੰਤਰਰਾਸ਼ਟਰੀ ਸਟੂਡੈਂਟ ਵੱਜੋਂ ਕੈਨੇਡਾ ਦੇ ਸਰੀ ਵਿਚ ਆਇਆ ਸੀ ਅਤੇ ਪੜ੍ਹਾਈ ਖਤਮ ਤੋਂ ਬਾਅਦ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ। ਉਹ ਅਜੇ ਕੁਝ ਮਹੀਨੇ ਪਹਿਲਾਂ ਹੀ ਸਰੀ ਤੋਂ ਐਡਮਿੰਟਨ ਸ਼ਿਫਟ ਹੋਇਆ ਸੀ।

ਨਵਨੀਤ ਸਿੰਘ 15 ਨਵੰਬਰ 2022 ਨੂੰ ਇਕ ਗੈਸ ਸਟੇਸ਼ਨ ਤੇ ਆਪਣੀ ਕਾਰ ਵਿਚ ਮ੍ਰਿਤਕ ਪਾਇਆ ਗਿਆ। ਨਵਨੀਤ ਦਾ ਪਰਿਵਾਰ ਡੱਬਵਾਲੀ ਹੀ ਰਹਿੰਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਦੋ ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰੂਗ੍ਰਾਮ ‘ਚ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ: ਪੜ੍ਹੋ ਕੀ ਹੈ ਮਾਮਲਾ

ਸੁਖਬੀਰ ਬਾਦਲ ਨੇ ਕੀਤਾ ਪਾਰਟੀ ਦੇ ਢਾਂਚੇ ਦਾ ਐਲਾਨ, ਐਡਵਾਈਜ਼ਰੀ ਬੋਰਡ ਤੇ ਕੋਰ ਕਮੇਟੀ ਵੀ ਐਲਾਨੀ