ਲੁਧਿਆਣਾ ਕੋਰਟ ਬਲਾਸਟ ਮਾਮਲਾ: NIA ਨੇ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫਤਾਰ

  • ਮਲੇਸ਼ੀਆ ਤੋਂ ਪਰਤਿਆ, ਦਿੱਲੀ ਏਅਰਪੋਰਟ ‘ਤੇ ਆਇਆ ਕਾਬੂ

ਲੁਧਿਆਣਾ, 2 ਦਸੰਬਰ 2022 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਐਨਆਈਏ ਨੇ ਕੁਆਲਾਲੰਪੁਰ ਤੋਂ ਭਾਰਤ ਵਾਪਸ ਆਉਂਦੇ ਸਮੇਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। NIA ਨੇ ਦੋਸ਼ੀ ‘ਤੇ 10 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਦੋਸ਼ੀ ਹਰਪ੍ਰੀਤ ਸਿੰਘ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਅੱਜ ਤੱਕ ਜਾਰੀ ਹੈ। ਇਸ ਦੇ ਨਾਲ ਹੀ ਇਸਦੇ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ।

ਅੱਤਵਾਦੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਬਣਾਏ ਆਈਈਡੀਜ਼ ਦੀ ਡਿਲਿਵਰੀ ਦਾ ਇਸਤੇਮਾਲ ਕੀਤਾ ਸੀ, ਜੋ ਪਾਕਿਸਤਾਨ ਤੋਂ ਉਸ ਦੇ ਅੱਤਵਾਦੀ ਸਾਥੀਆਂ ਦੁਆਰਾ ਭਾਰਤ ਭੇਜੇ ਗਏ ਸਨ। ਦੱਸ ਦੇਈਏ ਕਿ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਪਿੰਡ ਮੇਂਹਦੀਕਲਾ, ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ। ਧਮਾਕੇ ਦੀ ਜਾਂਚ ਲਈ ਦਿੱਲੀ ਤੋਂ ਐਨਐਸਜੀ, ਐਨਆਈਏ ਅਤੇ ਨੈਸ਼ਨਲ ਬੰਬ ਡੇਟਾ ਸੈਂਟਰ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਧਮਾਕੇ ਦੇ 10 ਘੰਟੇ ਬਾਅਦ ਰਾਤ 10.15 ਵਜੇ ਐਨਐਸਜੀ ਦੀ ਟੀਮ ਨੇ ਮਲਬੇ ਵਿੱਚ ਪਈ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਸੀ।

ਧਮਾਕੇ ‘ਚ ਜ਼ਖਮੀ ਹੋਏ ਲੁਧਿਆਣਾ ਦੇ ਪਿੰਡ ਰਾਜਕੋਟ ਦੀ ਸੰਦੀਪ ਕੌਰ (31 ਸਾਲ) ਅਤੇ ਜਮਾਲਪੁਰ ਦੀ ਸ਼ਰਨਜੀਤ ਕੌਰ (25 ਸਾਲ) ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਕਲੋਨੀ ਦੇ ਰਹਿਣ ਵਾਲੇ ਮਨੀਸ਼ ਕੁਮਾਰ (32 ਸਾਲ) ਨੂੰ ਸੀ.ਐਮ.ਸੀ. ਕੁਲਦੀਪ ਸਿੰਘ (50 ਸਾਲ) ਅਤੇ ਕ੍ਰਿਸ਼ਨ ਖੰਨਾ (75 ਸਾਲ) ਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ।

ਇਸ ਧਮਾਕੇ ਵਿੱਚ ਅੱਤਵਾਦੀ ਕੋਣ ਕਾਰਨ ਕੇਂਦਰੀ ਜਾਂਚ ਏਜੰਸੀ ਐਨਆਈਏ ਅਤੇ ਐਨਐਸਜੀ ਸਰਗਰਮ ਹੋ ਗਏ। ਦੋਵੇਂ ਏਜੰਸੀਆਂ ਦੇ ਅਧਿਕਾਰੀ ਜਾਂਚ ਲਈ ਚੰਡੀਗੜ੍ਹ ਅਤੇ ਨਵੀਂ ਦਿੱਲੀ ਤੋਂ ਲੁਧਿਆਣਾ ਪੁੱਜੇ। ਦੋਵਾਂ ਏਜੰਸੀਆਂ ਦੇ ਅਧਿਕਾਰੀ ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਨਾਲ ਮਿਲ ਕੇ ਜਾਂਚ ਕਰ ਰਹੇ ਹਨ। ਇਸ ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਧਮਾਕਾ ਵਿਦੇਸ਼ੀ ਤਾਕਤਾਂ ਦੀ ਕਾਰਵਾਈ ਹੈ ?

ਜਾਂਚ ਏਜੰਸੀਆਂ ਨੂੰ ਲੁਧਿਆਣਾ ਧਮਾਕੇ ‘ਚ ਪਾਕਿਸਤਾਨ ਸਥਿਤ ਅੱਤਵਾਦੀ ਮਾਡਿਊਲ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਹਾਲ ਹੀ ਵਿੱਚ ਜਲਾਲਾਬਾਦ ਵਿੱਚ ਹੋਏ ਬੰਬ ਧਮਾਕੇ ਅਤੇ ਸਰਹੱਦ ਪਾਰੋਂ ਆਏ ਟਿਫਿਨ ਬੰਬ ਦਾ ਵੀ ਇਸ ਧਮਾਕੇ ਨਾਲ ਕੋਈ ਨਾ ਕੋਈ ਸਬੰਧ ਹੋ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ’ਚ ਪੁਲਿਸ ਨੇ ਲਿਆ ਹਿਰਾਸਤ ’ਚ ਲਿਆ ?

ਵਿਜੀਲੈਂਸ ਨੇ ਡਾਕਟਰ ਖ਼ਿਲਾਫ਼ ਕੇਸ ਕੀਤਾ ਦਰਜ: ਮੈਡੀਕਲ ਰਿਪੋਰਟ ਲਈ ਰਿਸ਼ਵਤ ਮੰਗਣ ਦੇ ਨੇ ਦੋਸ਼