ਦਰਦਨਾਕ ਹਾਦਸੇ ‘ਚ ਸਕੂਲ ਬੱਸ ਦੇ ਡਰਾਈਵਰ ਸਮੇਤ ਦੋ ਵਿਦਿਆਰਥੀਆਂ ਦੀ ਮੌਤ

ਤਰਨਤਾਰਨ, 3 ਦਸੰਬਰ 2022 – ਤਰਨ ਤਾਰਨ ਦੇ ਅਧੀਨ ਆਉਦੇ ਪਿੰਡ ਸ਼ੇਖਚੱਕ ਨੇੜੇ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਸਕੂਲ ਬੱਸ ਦੇ ਡਰਾਈਵਰ ਸਮੇਤ ਦੋ ਵਿਦਿਆਰਥੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਜਦੋਂਕਿ ਕੁੱਝ ਬੱਚੇ ਇਸ ਹਾਦਸੇ ਵਿਚ ਜ਼ਖਮੀ ਦੱਸੇ ਜਾ ਰਹੇ ਹਨ।

ਜਾਣਕਾਰੀ ਦੇ ਮੁਤਾਬਿਕ, ਜਿਹੜੇ ਵਹੀਕਲ ਦੇ ਵਲੋਂ ਸਕੂਲੀ ਬੱਸ ਨੂੰ ਟੱਕਰ ਮਾਰੀ ਗਈ, ਉਹਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਦੂਜੇ ਪਾਸੇ ਇਸ ਘਟਨਾ ਦੇ ਸਬੰਧ ਵਿਚ ਪੁਲਿਸ ਚੌਂਕੀ ਇੰਚਾਰਜ ਇਕਬਾਲ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਮਿਲ ਰਹੀ ਜਾਣਕਾਰੀ ਅਨੁਸਾਰ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੇਸ਼ੀ ਸਮੇਂ ਅੰਡਰ ਟਰਾਇਲ ਗੈਂਗਸਟਰ ਭੱਜਿਆ, ਭੱਜਣ ਵਾਲਾ ਗੈਂਗਸਟਰ ਲਾਰੈਂਸ ਗੈਂਗ ਦਾ ਮੈਂਬਰ

ਗੈਂਗਸਟਰ ਰਾਜੂ ਠੇਠ ਦਾ ਗੋਲੀਆਂ ਮਾਰਕੇ ਕ+ਤ+ਲ, ਲਾਰੈਂਸ ਗੈਂਗ ਅਤੇ ਗੈਂਗਸਟਰ ਆਨੰਦਪਾਲ ਨਾਲ ਸੀ ਦੁਸ਼ਮਣੀ